5 ਨੌਜਵਾਨਾਂ ਨੇ ਮਾਲ ਦੇ ਬਾਹਰੋਂ ਮਹਿਲਾ ਨੂੰ ਅਗਵਾ ਕਰਕੇ ਕੀਤਾ ਗੈਂਗਰੇਪ…

24

ਗੁਰੂਗ੍ਰਾਮ ‘ਚੋਂ ਅਗਵਾ ਕਰਨ ਤੋਂ ਬਾਅਦ ਦਿੱਲੀ ਦੇ ਇੱਕਗੈਸਟ ਹਾਊਸ ‘ਚ ਮਹਿਲਾ ਦੇ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੋਮਵਾਰ ਰਾਤ ਦੀ ਹੈ। ਇਸ ਮਾਮਲੇ ‘ਚ ਹੀ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਮਿਲੀ ਜਾਣਕਾਰੀ ਦੇ ਅਨੁਸਾਰ 30 ਸਾਲਾਂ ਮਹਿਲਾਂ ਨੂੰ ਇਹਨਾਂ ਮੁਲਜ਼ਮਾਂ ਨੇ ਗੁਰੂਗ੍ਰਾਮ ਦੇ ਸਹਾਰਾ ਮਾਲ ਕੋਲੋਂ ਅਗਵਾ ਕੀਤਾ ਜਿਸ ਤੋਂ ਬਾਅਦ ਉਸ ਦੇ ਨਾਲ ਪੰਜ ਲੋਕਾਂ ਨੇ ਵਾਰੋ-ਵਾਰੀ ਦਿੱਲੀ ਦੇ ਬਸੰਤ ਕੁੰਜ ‘ਚ ਲਿਜਾ ਕੇ ਰੇਪ ਕੀਤਾ।

ਪੁਲਿਸ ਨੇ ਦੱਸਿਆ ਕੁ ਮਹਿਲਾ ਇੱਕ ਨਿੱਜੀ ਕੰਪਨੀ ‘ਚ ਕੰਮ ਕਰਦੀ ਹੈ। ਉਹ ਰਾਤ 11 ਵਜੇ ਮਾਲ ‘ਚ ਡਿਊਟੀ ਖਤਮ ਕਰ ਕੇ ਨਿੱਕਲੀ ਸੀ। ਜਿਸ ਤੋਂ ਬਾਅਦ ਉਹ ਆਟੋ ਦਾ ਇੰਤਜਾਰ ਕਰ ਰਹੀ ਸੀ। ਉਸ ਸਮੇਂ ਇਹਨਾਂ ਮੁਲਜ਼ਮਾਂ ਨੇ ਉਸ ਨੂੰ ਘਰ ਛੱਡਣ ਲਈ ਕਿਹਾ। ਪਰ ਮਹਿਲਾ ਵੱਲੋਂ ਮਨ੍ਹਾਂ ਕਰਨ ‘ਤੇ ਮੁਲਜ਼ਮਾਂ ਨੇ ਉਸ ਨੂੰ ਕਾਰ ‘ਚ ਧੱਕੇ ਨਾਲ ਬਿਠਾ ਲਿਆ। ਜਿਸ ਤੋਂ ਬਾਅਦ ਮੁਲਜ਼ਮ ਉਸ ਨੂੰ ਦਿੱਲੀ ਦੇ ਬਸੰਤ ਕੁੰਜ ਦੇ ਇੱਕ ਗੈਸਟ ਹਾਊਸ ‘ਚ ਲੈ ਗਏ। ਜਿੱਥੇ ਉਹਨਾਂ ਨੇ ਵਾਰੀ-ਵਾਰੀ ਉਸ ਦੇ ਨਾਲ ਰੇਪ ਕੀਤਾ। ਰੇਪ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਮਹਿਲਾ ਨੂੰ ਇੱਕ ਕਮਰੇ ‘ਚ ਬੰਦ ਕਰ ਦਿੱਤਾ।

ਮਹਿਲਾ ਨੇ ਮਦਦ ਲਈ ਆਵਾਜ ਲਗਾਈ ਜਿਸ ਤੋਂ ਬਾਅਦ ਇੱਕ ਰਸੋਈਏ ਨੇ ਦਰਵਾਜਾ ਖੋਲਿਆ। ਜਦੋਂ ਉਹ ਉੱਥੋਂ ਭੱਜਣ ਲੱਗੀ ਤਾਂ ਇੱਕ ਮੁਲਜ਼ਮ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪਰ ਮਹਿਲਾ ਨੇ ਉੱਥੇ ਲਈ ਇੱਕ ਰਾਡ ਦੇ ਨਾਲ ਆਰੋਪੀ ਦੇ ਮਾਰਿਆ। ਜਿਸ ਤੋਂ ਬਾਅਦ ਉਹ ਉੱਥੋਂ ਭੱਜਣ ‘ਚ ਕਾਮਯਾਬ ਰਹੀ। ਜਿਸ ਤੋਂ ਬਾਅਦ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ। ਪਿਰ ਉਸ ਦਾ ਦੋਸਤ ਉਸ ਨੂੰ ਸਵੇਰੇ ਸਾਢੇ ਚਾਰ ਵਜੇ ਬਸੰਤ ਕੁੰਜ ਥਾਣੇ ਲੈ ਗਿਆ। ਜਿਸ ਤੋਂ ਬਾਅਦ ਉਸ ਮਹਿਲਾ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਮਹਿਲਾ ਦੇ ਬਿਆਨਾ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਦੀ ਪਹਿਚਾਣ ਤੇਜਵੀਰ ਸਿੰਘ, ਗੋਪਾਲ ਪ੍ਰਸਾਦ, ਰੂਪ ਦੇਵ, ਅੰਸ਼ੁਲ ਅਤੇ ਰਾਮਬਾਬੂ ਦੇ ਰੂਪ ਵੱਜੋਂ ਹੋਈ ਹੈ। ਇਹ ਸਾਰੇ ਹੀ ਹਰਿਆਣਾ ਤੋਂ ਹਨ ਅਤੇ ਇਹਨਾਂ ‘ਚੋਂ ਦੋ ਇੱਕ ਕੈਬ ਕੰਪਨੀ ਦੇ ਡਰਾਇਵਰ ਹਨ।

 

LEAVE A REPLY

Please enter your comment!
Please enter your name here