ਪੈਨਲਟੀ ਸ਼ੂਟਆਊਟ ‘ਚ ਕ੍ਰੋਏਸ਼ੀਆ ਨੇ ਡੈਨਮਾਰਕ ਨੂੰ 3-2 ਨਾਲ ਹਰਾਇਆ

28

ਰੂਸ— ਫੀਫਾ ਵਿਸ਼ਵ ਕੱਪ ਦੇ 21ਵੇਂ ਸੈਸ਼ਨ ਦੇ ਨਾਕ ਆਊਟ ਦੌਰ ਦੇ ਆਪਣੇ ਪਹਿਲੇ ਮੈਚ ‘ਚ ਕ੍ਰੋਏਸ਼ੀਆ ਅਤੇ ਡੈਨਮਾਰਕ ਅੱਜ ਮੈਦਾਨ ‘ਤੇ ਉਤਰੀਆਂ। ਦੋਵੇਂ ਟੀਮਾਂ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਰਹੀ, ਡੈਨਮਾਰਕ ਟੀਮ ਵਲੋਂ ਸ਼ੁਰੂਆਤ ‘ਚ ਹੀ ਮੈਥਿਆਸ ਨੇ ਪਹਿਲੇ ਹੀ ਮਿੰਟ ‘ਚ ਗੋਲ ਕਰ ਕੇ ਟੀਮ ਨੂੰ 1-0 ਦੀ ਬੜਤ ਦਿਵਾ ਦਿੱਤੀ, ਪਰ ਕ੍ਰੋਏਸ਼ੀਆ ਟੀਮ ਵਲੋਂ ਮਾਰਿਓ ਨੇ ਚੌਥੇ ਹੀ ਮਿੰਟ ‘ਚ ਗੋਲ ਕਰ ਕੇ ਟੀਮ ਨੂੰ 1-1 ਨਾਲ ਬਰਾਬਰੀ ਦਿਵਾ ਦਿੱਤੀ। ਹਾਫ ਟਾਈਮ ਤੱਕ ਦੋਵੇਂ ਟੀਮਾਂ ਦਾ ਸਕੋਰ 1-1 ਦੀ ਬਰਾਬਰੀ ‘ਤੇ ਹੀ ਰਿਹਾ।

ਹਾਫ ਟਾਈਮ ਤੋਂ ਬਾਅਦ ਵੀ ਦੋਵੇਂ ਟੀਮਾਂ ਦਾ ਪ੍ਰਦਰਸ਼ਨ ਇਕੋਂ ਜਿਹਾ ਹੀ ਰਿਹਾ, ਦੋਵੇਂ ਟੀਮਾਂ ਨੂੰ ਕਈ ਮੌਕੇ ਮਿਲੇ ਸਨ ਪਰ ਕਿਸੇ ਵੀ ਟੀਮ ਦੇ ਖਿਡਾਰੀ ਵਲੋਂ ਇਕ ਮੌਕੇ ਦਾ ਫਾਇਦਾ ਨਹੀਂ ਚੁੱਕਿਆ ਗਿਆ। ਅਤੇ ਹਾਫ ਟਾਈਮ ਤੋਂ ਬਾਅਦ ਵੀ ਟੀਮਾਂ ਦਾ ਸਕੋਰ 1-1 ਨਾਲ ਬਰਾਬਰੀ ‘ਤੇ ਹੀ ਰਿਹਾ।ਦੋਵੇਂ ਟੀਮਾਂ ਨੂੰ 15-15 ਮਿੰਟ ਦਾ ਐਕਸਟਰਾ ਟਾਈਮ ਮਿਲਣ ‘ਤੇ ਵੀ ਕੁਝ ਖਾਸ ਨਹੀਂ ਕੀਤਾ ਗਿਆ, ਜਦਕਿ ਮੈਚ ਦਾ ਆਖਰੀ ਨਤੀਜਾ ਪੈਨਾਲਟੀ ‘ਤੇ ਜਾ ਕੇ ਮੁੱਕਿਆ, ਜਿਸ ‘ਚ ਕ੍ਰੋਏਸ਼ੀਆ ਨੇ ਡੈਨਮਾਰਕ ਨੂੰ 3-2 ਹਰਾ ਕੇ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ।

ਕ੍ਰੋਏਸ਼ੀਆ ਅਤੇ ਡੈਨਮਾਰਕ ਛੇਂ ਵੀ ਵਾਰ ਆਪਸ ‘ਚ ਖੇਡਣਗੇ। ਦੋਵੇਂ ਟੀਮਾਂ ਦਾ ਇਕ ਦੂਜੇ ਖਿਲਾਫ ਰਿਕਾਰਡ ਬਰਾਬਰ ਰਿਹਾ ਹੈ। ਦੋਵਾਂ ਨੇ ਹੀ ਦੋ-ਦੋ ਮੈਚ ਜਿੱਤੇ ਹਨ ਅਤੇ ਇਕ ਮੈਚ ਡ੍ਰਾ ਰਿਹਾ ਹੈ। ਕਿਸੇ ਪ੍ਰਮੁੱਖ ਟੂਰਨਾਮੈਂਟ ‘ਚ ਕ੍ਰੋਏਸ਼ੀਆ ਅਤੇ ਡੈਨਮਾਰਕ ਵਿਚਾਲੇ ਸਿਰਫ ਇਕ ਮੁਕਾਬਲਾ ਯੂਰੋ 1996 ‘ਚ ਹੋਇਆ ਸੀ ਅਤੇ ਉਸ ਸਮੇਂ ਡੇਵੋਰ ਸੁਕਰ ਦੇ ਦੇ ਅਤੇ ਜਵੋਨੀਮੀਰ ਦੇ ਇਕ ਗੋਲ ਨਾਲ ਕ੍ਰੋਏਸ਼ੀਆ ਗਰੁੱਪ ਸੈਸ਼ਨ ‘ਚ 3-0 ਨਾਲ ਜਿੱਤਿਆ ਸੀ।

1998 ਤੋਂ ਬਾਅਦ ਕ੍ਰੋਏਸ਼ੀਆ ਗਰੁੱਪ ਦੌਰ ਤੋਂ ਅੱਗੇ ਨਹੀਂ ਜਾ ਸਕਿਆ ਸੀ। 20 ਸਾਲ ਬਾਅਦ ਇਕ ਵਾਰ ਫਿਰ ਇਹ ਟੀਮ ਨਾਕਆਊਟ ਦੌਰ ‘ਚ ਪਹੁੰਚੀ ਹੈ। ਵਧੀਆ ਗੱਲ ਇਹ ਰਹੀ ਹੈ ਕਿ ਉਸ ਦੀ ਰਣਨੀਤੀਆਂ ਸਫਲ ਵੀ ਰਹੀਆਂ ਹਨ ਅਤੇ ਖਿਡਾਰੀ ਉਸ ਨੂੰ ਲਾਗੂ ਕਰਨ ‘ਚ ਵੀ ਸਫਲ ਰਹੇ ਹਨ।

LEAVE A REPLY

Please enter your comment!
Please enter your name here