ਚੈਂਪੀਅਨਾਂ ਦਾ ਵਤਨ ਵਾਪਸੀ ‘ਤੇ ਸ਼ਾਨਦਾਰ ਸਵਾਗਤ

18

ਫ਼ਰਾਂਸ ਦੀ ਟੀਮ ਫੀਫਾ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਅੱਜ ਆਪਣੇ ਵਤਨ ਵਾਪਸ ਪਰਤ ਆਈ | ਇਸ ਮੌਕੇ ਹਵਾਈ ਅੱਡੇ ‘ਤੇ ਵੱਡੀ ਗਿਣਤੀ ‘ਚ ਲੋਕ ਆਪਣੇ ਸਟਾਰ ਖਿਡਾਰੀਆਂ ਦਾ ਸਵਾਗਤ ਕਰਨ ਲਈ ਕਾਫ਼ੀ ਉਤਸੁਕ ਸੀ | ਟੀਮ ਦੇ ਖਿਡਾਰੀਆਂ ਨੇ ਜਹਾਜ਼ ‘ਚ ਉਤਰਦਿਆਂ ਹੀ ਫੀਫਾ ਵਿਸ਼ਵ ਕੱਪ ਟ੍ਰਾਫ਼ੀ ਨੂੰ ਹਵਾ ‘ਚ ਲਹਿਰਾ ਕੇ ਆਪਣੇ ਦੇਸ਼ਵਾਸੀਆਂ ਦਾ ਸਵਾਗਤ ਕਬੂਲ ਕੀਤਾ | ਇਸ ਤੋਂ ਬਾਅਦ ਪੈਰਿਸ ਵਿਖੇ ਚੈਂਪਸ ਐਲੇਸਿਸ ਵਿਖੇ ਖੁੱਲ੍ਹੀ ਬੱਸ ‘ਤੇ ਸਵਾਰ ਹੋ ਕੇ ਖਿਡਾਰੀ ਜੇਤੂ ਪਰੇਡ ‘ਚ ਸ਼ਾਮਿਲ ਹੋਏ | ਸੜਕਾਂ ਦੇ ਚਾਰੇ ਪਾਸੇ ਵੱਡੀ ਗਿਣਤੀ ‘ਚ ਖੜੇ੍ਹ ਲੋਕ ਆਪਣੀ ਟੀਮ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇ ਰਹੇ ਸਨ |

ਉਧਰ ਉਪ ਜੇਤੂ ਰਹੀ ਕ੍ਰੋਏਸ਼ੀਆ ਦੀ ਟੀਮ ਦਾ ਵੀ ਆਪਣੇ ਵਤਨ ਪੁੱਜਣ ‘ਤੇ ਸ਼ਾਨਦਾਰ ਸਵਾਗਤ ਹੋਇਆ | ਹਵਾਈ ਅੱਡੇ ‘ਤੇ ਖਿਡਾਰੀਆਂ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਖਿਡਾਰੀਆਂ ਨੂੰ ਖੁੱਲ੍ਹੀ ਬੱਸ ‘ਤੇ ਬਿਠਾ ਕੇ ਜੇਤੂ ਪਰੇਡ ਕਰਵਾਈ ਗਈ | ਇਸ ਤੋਂ ਪਹਿਲਾਂ ਫਰਾਂਸ ਦੀ ਜਿੱਤ ਤੋਂ ਬਾਅਦ ਹੀ ਬੀਤੀ ਰਾਤ ਤੋਂ ਹੀ ਪੈਰਿਸ ਦੇ ਆਈਫ਼ਲ ਟਾਵਰ ‘ਤੇ ਸ਼ਾਨਦਾਰ ਰੋਸ਼ਨੀ (ਲਾਈਟਿੰਗ) ਕੀਤੀ ਗਈ ਸੀ | ਹਾਲਾਂਕਿ ਫਰਾਂਸ ‘ਚ ਕਈ ਥਾਈਾ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਮਸ਼ਹੂਰ ਸਟੋਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਲੁੱਟ-ਖੋਹ ਕੀਤੀ¢ ਮਾਸਕ ਪਾ ਕੇ ਲਗਪਗ 30 ਨੌਜਵਾਨ ਇਕ ਮਸ਼ਹੂਰ ਸਟੋਰ ਵਿਚ ਵੜ ਗਏ ਅਤੇ ਉੱਥੋਂ ਵਾਈਨ ਅਤੇ ਸ਼ੈਮਪੀਅਨ ਦੀਆਂ ਬੋਤਲਾਂ ਲੈ ਕੇ ਭੱਜ ਗਏ |

ਕੁਝ ਲੋਕਾਂ ਨੇ ਪੁਲਿਸ ‘ਤੇ ਬੋਤਲਾਂ ਅਤੇ ਕੁਰਸੀਆਂ ਵੀ ਸੁੱਟੀਆਂ ਜਿਸ ਦੇ ਜਵਾਬ ਵਿਚ ਪੁਲਿਸ ਨੇ ਹੰਝੂ ਗੈਸ ਦਾ ਇਸਤੇਮਾਲ ਕੀਤਾ¢ ਸਥਾਨਕ ਪੁਲਿਸ ਨੇ ਦੱਸਿਆ ਕਿ ਫਰਾਂਸ ਦੇ ਦੱਖਣੀ ਸ਼ਹਿਰ ਲਿਓਨ ਵਿਚ ਪੁਲਿਸ ਅਤੇ ਲਗਪਗ 100 ਨੌਜਵਾਨਾਂ ਵਿਚਕਾਰ ਉਸ ਸਮੇਂ ਝੜਪ ਹੋਈ ਜਦੋਂ ਖੁੱਲ੍ਹੇ ਵਿਚ ਮੈਚ ਦੀ ਸਕਰੀਨਿੰਗ ਦੌਰਾਨ ਨੌਜਵਾਨ ਪੁਲਿਸ ਦੇ ਵਾਹਨਾਂ ‘ਤੇ ਚੜ੍ਹ ਗਏ¢ ਪੁਲਿਸ ਨੇ ਨੌਜਵਾਨਾਂ ਨੂੰ ਭਜਾਉਣ ਲਈ ਹੰਝੂ ਗੈਸ ਦਾ ਇਸਤੇਮਾਲ ਕੀਤਾ ਪਰ ਉਨ੍ਹਾਂ ਨੇ ਪੁਲਿਸ ਕਰਮੀਆਂ ‘ਤੇ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੂੜਾਦਾਨਾਂ ਵਿਚ ਅੱਗ ਲਗਾ ਦਿੱਤੀ¢ ਪੁਲਿਸ ਨੇ ਦੱਸਿਆ ਕਿ ਮਾਰਿਸਲੇ ਵਿਚ 10 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿੱਥੇ ਝੜਪ ਵਿਚ ਦੋ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ¢ ਪੁਲਿਸ ਨੇ ਦੱਸਿਆ ਕਿ ਦੱਖਣੀ ਪੂਰਬੀ ਸ਼ਹਿਰ ਏਨੇਸੀ ਵਿਚ ਇਕ 50 ਸਾਲ ਵਿਅਕਤੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਨੇ ਜਸ਼ਨ ਦੌਰਾਨ ਘੱਟ ਪਾਣੀ ਵਾਲੀ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਉਸ ਦੀ ਗਰਦਨ ਟੁੱਟਣ ਨਾਲ ਮੌਤ ਹੋ ਗਈ |

LEAVE A REPLY

Please enter your comment!
Please enter your name here