ALERT: ਗੂਗਲ ਮੈਪਸ ਰਾਹੀਂ ਖਾਲੀ ਹੋ ਰਹੇ ਲੋਕਾਂ ਦੇ ਬੈਂਕ

4

ਗੂਗਲ ਮੈਪਸ ਦੀ ਵਰਤੋਂ ਲੋਕ ਦੁਨੀਆ ਭਰ ’ਚ ਆਸਾਨੀ ਨਾਲ ਆਪਣੀ ਮੰਜ਼ਲ ਤਕ ਪਹੁੰਚਣ ਲਈ ਕਰਦੇ ਹਨ ਪਰ ਹੁਣ ਇਨ੍ਹਾਂ ਮੈਪਸ ਦੀ ਵਰਤੋਂ ਲੋਕਾਂ ਦੀ ਬੈਂਕ ਡਿਟੇਲਸ ਚੋਰੀ ਕਰਨ ਲਈ ਕੀਤੀ ਜਾ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੂਗਲ ਮੈਪਸ ਰਾਹੀਂ ਹੈਕਰਜ਼ ਤੁਹਾਡੇ ਬੈਂਕ ਅਕਾਊਂਟਸ ਦੀ ਜਾਣਕਾਰੀ ਹਾਸਲ ਕਰਕੇ ਤੁਹਾਨੂੰ ਚੂਨਾ ਲਗਾ ਸਕਦੇ ਹਨ। ਪਰ ਜੇਕਰ ਤੁਹਾਨੂੰ ਇਸ ਫਾਰਡ ਦੀ ਜਾਣਕਾਰੀ ਪੂਰੀ ਤਰ੍ਹਾਂ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਦੇ ਅਟੈਕ ਤੋਂ ਹੁਣ ਵੀ ਬਟ ਸਕਦੇ ਹੋ।

ਆਸਾਨੀ ਨਾਲ ਐਡਿਟ ਹੋ ਰਹੀ ਮੈਪਸ ਦੀ ਜਾਣਕਾਰੀ
ਗੂਗਲ ਦੀ ਯੂਜ਼ਰ ਜਨਰੇਟਿਡ ਕਾਨਟੈਕਟ ਪਾਲਿਸੀ ਤਹਿਤ ਗੂਗਲ ਮੈਪਸ ’ਚ ਦਿੱਤੀ ਗਈ ਜਾਣਕਾਰੀ ਨੂੰ ਕੋਈ ਵੀ ਆਸਾਨੀ ਨਾਲ ਐਡਿਟ ਕਰ ਸਕਦਾ ਹੈ। ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਗੈਜੇਟ ਨਾਓ ਦੀ ਰਿਪੋਰਟ ਮੁਤਾਬਕ ਅਟੈਕਰ ਇਸ ਪਾਲਿਸੀ ਦਾ ਗਲਤ ਫਾਇਦਾ ਚੁੱਕ ਕੇ ਗੂਗਲ ਸਰਚ ਰਿਜਲਟ ’ਚ ਬੈਂਕ ਦੇ ਅਸਲੀ ਫੋਨ ਨੰਬਰ ਦੀ ਥਾਂ ਆਪਣਾ ਮੋਬਾਇਲ ਨੰਬਰ ਪਾ ਰਹੇ ਹਨ ਅਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਨ੍ਹਾਂ ਦੇ ਬੈਂਕ ਅਕਾਊਂਟ ’ਚੋਂ ਪੈਸੇ ਉਡਾਉਣ ਲਈ ਚਾਲ ਚੱਲ ਜਾਂਦੇ ਹਨ।

ਇੰਝ ਹੋ ਰਿਹਾ ਹੈ ਅਟੈਕ
– ਗੂਗਲ ਦੀ ਪਾਲਿਸੀ ਤਹਿਤ ਜਦੋਂ ਤੁਸੀਂ ਆਪਣੇ ਬੈਂਕ ਨੂੰ ਗੂਗਲ ਮੈਪ ’ਤੇ ਸਰਚ ਕਰਦੇ ਹੋ ਤਾਂ ਤੁਹਾਨੂੰ ਅਟੈਕ ਦੁਆਰਾ ਦਿਖਾਈ ਗਈ ਜਾਣਕਾਰੀ ਮਿਲਦੀ ਹੈ ਜਿਸ ਨੂੰ ਤੁਸੀਂ ਸਹੀ ਸਮਝ ਕੇ ਉਸ ’ਤੇ ਫੋਨ ਕਰਦੇ ਹੋ।
– ਇਸ ਦੌਰਾਨ ਤੁਸੀਂ ਸੋਚਦੇ ਹੋ ਕਿ ਗੂਗਲ ਦੁਆਰਾ ਦਿਖਾਈ ਗਈ ਜਾਣਕਾਰੀ ਸਹੀ ਹੈ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਹੀ ਅਸਲ ’ਚ ਅਟੈਕਰ ਦੁਆਰਾ ਇਸ ਜਾਣਕਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਅਜਿਹੇ ’ਚ ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਤੁਹਾਡੀ ਕਾਲ ਫਰਾਡ ਕਾਲ ਕਰਨ ਵਾਲਿਆਂ ਕੋਲ ਚਲੀ ਜਾਂਦੀ ਹੈ ਅਤੇ ਉਹ ਬੈਂਕ ਦੇ ਕਰਮਚਾਰੀ ਦੀ ਤਰ੍ਹਾਂ ਤੁਹਾਡੇ ਨਾਲ ਗੱਲ ਕਰਦੇ ਹਨ।
– ਇਸ ਦੌਰਾਨ ਉਹ ਤੁਹਾਡੇ ਕੋਲੋਂ ਏ.ਟੀ.ਐੱਮ. ਅਤੇ ਕ੍ਰੈਡਿਟ ਕਾਰਡ ਬਾਰੇ ਜਾਣਕਾਰੀ ਮੰਗਦੇ ਹਨ ਅਤੇ ਤੁਸੀਂ ਉਸ ਨੂੰ ਬੈਂਕ ਦਾ ਕਰਮਚਾਰੀ ਸਮਝ ਕੇ ਪੂਰੀ ਜਾਣਕਾਰੀ ਦੇ ਵੀ ਦਿੰਦੇ ਹੋ। ਇਸ ਤੋਂ ਬਾਅਦ ਉਨ੍ਹਾਂ ਦੀ ਪਹੁੰਚ ਤੁਹਾਡੇ ਬੈਂਕ ਖਾਤੇ ਤਕ ਹੋ ਜਾਂਦੀ ਹੈ ਜਿਸ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ।

ਮਹਾਰਾਸ਼ਟਰ ਸਟੇਟ ਸਾਈਬਰ ਪੁਲਸ ਨੇ ਕੀਤਾ ਖੁਲਾਸਾ
ਮਹਾਰਾਸ਼ਟਰ ਸਟੇਟ ਦੀ ਸਾਈਬਰ ਪੁਲਸ ਨੇ ਇਸ ਧੋਖਾਧੜੀ ਦਾ ਖੁਲਾਸਾ ਕੀਤਾ ਹੈ। ਪੁਲਸ ਨੇ ਦੱਸਿਆ ਹੈ ਕਿ ਹੁਣ ਤਕ ਅਜਿਹੇ 3 ਮਾਮਲੇ ਸਾਹਮਣੇ ਆ ਚੁੱਕੇ ਹਨ ਜੋ ਕਿ ਬੈਂਕ ਆਫ ਇੰਡੀਆ ਨਾਲ ਸੰਬੰਧਿਤ ਹਨ। ਦੱਸ ਦੇਈਏ ਕਿ ਇੰਪਲਾਈਜ਼ ਪ੍ਰੋਵਿਡੈਂਟ ਫੰਡ ਆਰਗਨਾਈਜੇਸ਼ਨ (EPFO) ਵੀ ਇਸ ਅਟੈਕ ਨਾਲ ਪ੍ਰਭਾਵਿਤ ਹੋ ਗਈ ਹੈ। ਇਕ ਅਟੈਕਰ ਨੇ ਮੁੰਬਈ ਦੇ EPFO ਦਫਤਰ ਦੀ ਕਾਨਟੈਕਟ ਡਿਟੇਲ ਨੂੰ ਗੂਗਲ ਸਰਚ ’ਤੇ ਬਦਲ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਲੋਕਾਂ ਨੇ ਇਸ ਨੰਬਰ ’ਤੇ ਕਾਨਟੈਕਟ ਕੀਤਾ ਤਾਂ ਉਨ੍ਹਾਂ ਤੋਂ ਪਰਸਨਲ ਡਿਟੇਲ ਮੰਗੀ ਗਈ ਜਿਸ ਤੋਂ ਬਾਅਦ ਉਨ੍ਹਾਂ ਨਾਲ ਧੋਖਾ ਹੋਣ ਦੀ ਰਿਪੋਰਟ ਹੈ।

ਕਿਉਂ ਸ਼ਾਮਲ ਕੀਤਾ ਸੀ ਗੂਗਲ ਨੇ ਇਹ ਫੀਚਰ
ਗੂਗਲ ਨੇ ਕਾਨਟੈਕਟ ਡਿਟੇਲਸ ਨੂੰ ਐਡਿਟ ਕਰਨ ਦੀ ਸਰਵਿਸ ਇਸ ਲਈ ਦਿੱਤੀ ਸੀ ਤਾਂ ਜੋ ਲੋਕ ਦੁਕਾਨਾਂ, ਬੈਂਕ ਅਤੇ ਹੋਰ ਸੰਸਥਾਵਾਂ ਦੀ ਡਿਟੇਲਸ ਨੂੰ ਖੁਦ ਬਦਲ ਸਕਣ। ਇਸ ਨੂੰ ਗੂਗਲ ਦੀ ਸਰਵਿਸ ਨੂੰ ਬਿਹਤਰ ਬਣਾਉਣ ਲਈ ਦਿੱਤਾ ਗਿਆ ਸੀ ਪਰ ਕਿਸੇ ਨੂੰ ਪਤਾ ਸੀ ਕਿ ਚੋਰ ਇਸ ਫੀਚਰ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਨੂੰ ਚੂਨਾ ਲਗਾਉਣਗੇ। ਇਨ੍ਹਾਂ ਤਿੰਨਾਂ ਮਾਮਲਿਆਂ ਦੀ ਜਾਣਕਾਰੀ ਗੂਗਲ ਨੂੰ ਵੀ ਦਿੱਤੀ ਗਈ ਹੈ ਪਰ ਗੂਗਲ ਮੈਪਸ ’ਚ ਐਡਿਟ ਦਾ ਫੀਚਰ ਅਜੇ ਵੀ ਮੌਜੂਦ ਹੈ।

LEAVE A REPLY

Please enter your comment!
Please enter your name here