MobiKwik ਨੇ ਲਾਂਚ ਕੀਤਾ ਡਿਜੀਟਲ ਇੰਸ਼ੋਰੈਂਸ, 10 ਸੈਕੰਡ ’ਚ ਮਿਲੇਗਾ 1 ਲੱਖ ਤਕ ਦਾ ਬੀਮਾ

6

ਗੈਜੇਟ ਡੈਸਕ– ਡਿਜੀਟਲ ਵਾਲੇਟ ਸੇਵਾ ਪ੍ਰੋਵਾਈਡਰ ਕੰਪਨੀ MobiKwik ਨੇ ਬੁੱਧਵਾਰ ਨੂੰ ਡਿਜੀਟਲ ਇੰਸ਼ੋਰੈਂਸ ਦਾ ਐਲਾਨ ਕੀਤਾ ਹੈ। MobiKwik ਦਾ ਇਸ ਸਾਲ ਦਾ ਇਹ ਤੀਜਾ ਵੱਡਾ ਧਮਾਕਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਐਪ ਰਾਹੀਂ ਲੋਨ ਦੀ ਸੇਵਾ ਸ਼ੁਰੂ ਕੀਤੀ ਸੀ। ਖਾਸ ਗੱਲ ਇਹ ਹੈ ਕਿ MobiKwik ਐਪ ਰਾਹੀਂ ਹੀ ਯੂਜ਼ਰਜ਼ ਬੀਮਾ ਲੈ ਸਕਣਗੇ। ਇਸ ਦੀ ਜਾਣਕਾਰੀ ਕੰਪਨੀ ਨੇ ਆਪਣੇ ਇਕ ਬਿਆਨ ’ਚ ਦਿੱਤੀ ਹੈ। MobiKwik ਦੀ ਇਸ ਸੇਵਾ ਰਾਹੀਂ ਯੂਜ਼ਰਜ਼ ਸਿਹਤ ਅਤੇ ਆਮ ਬੀਮਾ ਸਿਰਫ 10 ਸੈਕੰਡ ’ਚ ਲੈ ਸਕਣਗੇ। ਕੰਪਨੀ ਦਾ ਕਹਿਣਾ ਹੈ ਕਿ 20 ਰੁਪਏ ਦੀ ਰਾਸ਼ੀ ’ਚ ਤੁਸੀਂ 1 ਸਾਲ ਤਕ ਲਈ 1 ਲੱਖ ਰੁਪਏ ਤਕ ਦਾ ਬੀਮਾ ਖਰੀਦ ਸਕਦੇ ਹੋ। MobiKwik ਐਪ ’ਚ ਤੁਹਾਨੂੰ ਬੀਮਾ ਸੰਬੰਧੀ ਕਈ ਸੁਝਾਅ ਵੀ ਮਿਲਣਗੇ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਡਾਟਾ ’ਤੇ ਆਧਾਰਿਤ ਹੋਣਗੇ।

MobiKwik ਦੇ ਡਿਜੀਟਲ ਬੀਮਾ ਤਹਿਤ ਪਹਿਲੇ ਚਰਣ ’ਚ ਦੁਰਘਟਨਾ ਬੀਮਾ ਖਰੀਦਿਆ ਜਾ ਸਕਦਾ ਹੈ। ਇਸ ਲਈ ਕੰਪਨੀ ਨੇ ਕਈ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਸਾਂਝੇਦਾਰੀ ਕੀਤੀ ਹੈ। MobiKwik ਐਪ ਰਾਹੀਂ ਬੀਮਾ ਖਰੀਦਣਾ ਪੂਰੀ ਤਰ੍ਹਾਂ ਪੇਪਰਲੈੱਸ ਹੋਵੇਗਾ। ਯੂਜ਼ਰਜ਼ ਕੋਲ ਇਹ ਵੀ ਸੁਵਿਧਾ ਹੈ ਕਿ ਉਹ MobiKwik ਦੀ ਵੈੱਬਸਾਈਟ ਤੋਂ ਵੀ ਬੀਮਾ ਖਰੀਦ ਸਕਦੇ ਹਨ।

ਡਿਜੀਟਲ ਬੀਮਾ ਦੀ ਲਾਂਚਿੰਗ ਮੌਕੇ MobiKwik ਦੇ ਕੋ-ਫਾਊਂਡਰ ਅਤੇ ਡਾਇਰੈਕਟਰ ਉਪਾਸਨਾ ਟਾਕੂ ਨੇ ਕਿਹਾ ਕਿ ਇਸ ਸਾਲ ਦੇ ਅੰਤ ਤਕ ਕੰਪਨੀ ਦਾ 1.5 ਮਿਲੀਅਨ ਬੀਮਾ ਪਾਲਿਸੀ ਦਾ ਟਾਰਗੇਟ ਪੂਰਾ ਕਰਨ ਦਾ ਟੀਚਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਕੰਪਨੀ ਨੇ ਡਿਜੀਟਲ ਸੋਨਾ ਲਾਂਚ ਕੀਤਾ ਸੀ। ਇਸ ਸੇਵਾ ਤਹਿਤ ਗਾਹਕ ਐਪ ਰਾਹੀਂ 99.5 ਫੀਸਦੀ ਸ਼ੁੱਧ 24 ਕੈਰਟ ਸੋਨਾ ਖਰੀਦ ਅਤੇ ਵੇਚ ਸਕਦੇ ਹਨ। ਇਸ ਲਈ ਕੰਪਨੀ ਨੇ ਸੇਫਗੋਲਡ ਦੇ ਨਾਲ ਕਰਾਰ ਕੀਤਾ ਹੈ।

LEAVE A REPLY

Please enter your comment!
Please enter your name here