ਅੰਮ੍ਰਿਤਸਰ ਰੇਲ ਹਾਦਸਾ: ਸੱਸ-ਸਹੁਰੇ ਦਾ ਵੱਡਾ ਕਦਮ, ਕਿਹਾ- ਸਰਕਾਰ ਮੁਆਵਜ਼ਾ ਦੇਵੇ ਤਾਂ ਤੋਰਾਂਗੇ ਨੂੰਹ ਦੀ ਡੋਲੀ

2

ਅੰਮ੍ਰਿਤਸਰ: ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ‘ਚ ਵਾਪਰੇ ਰੇਲ ਹਾਦਸੇ ‘ਚ ਸੂਬੇ ਭਰ ਦੇ ਲੋਕਾਂ ਦੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਇਸ ਹਾਦਸੇ ‘ਚ ਕਈ ਲੋਕਾਂ ਦੇ ਭੈਣ ਭਰਾ, ਪੁੱਤ ਅਤੇ ਕਈ ਸੁਹਾਗਣਾਂ ਦਾ ਸੁਹਾਗ ਉਜੜ ਗਿਆ ਸੀ ਅਤੇ ਕਈ ਪਰਿਵਾਰ ਉਜੜ ਗਏ ਹਨ। ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਇਕ ਪਰਿਵਾਰ ਨੇ ਆਪਣੇ ਪੁੱਤਰ ਨੂੰ ਖੋਹ ਦਿੱਤਾ, ਪਰ ਇਸ ਪਰਿਵਾਰ ‘ਚ ਹਿੰਮਤ ਹਲੇ ਵੀ ਬਾਕੀ ਹੈ ਤਾਂਹੀ ਇਹਨਾਂ ਨੇ ਇਕ ਬਹੁਤ ਵੱਡਾ ਫੈਸਲਾ ਕੀਤਾ ਹੈ। ਆਪਣੇ ਪੁੱਤਰ ਨੂੰ ਖੋਹ ਚੁਕੇ ਬੁਜ਼ੁਰਗ ਮਾਪੇ ਹੁਣ ਆਪਣੀ ਨੂੰਹ ਦੀ ਡੋਲੀ ਤੋਰਨਾ ਚਾਹੁੰਦੇ ਹਨ, ਤਾਂ ਜੋ 6 ਮਹੀਨੇ ਪਹਿਲਾਂ ਘਰ ਆਈ ਇਹ ਧੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕੇ।

ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਨੇ ਅੰਮ੍ਰਿਤਸਰ ਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਖੋਅ ਲਈਆਂ। 6 ਮਹੀਨੇ ਪਹਿਲਾਂ ਇਸ ਘਰ ਵਿੱਚ ਵਿਆਹ ਕੇ ਆਈ ਪ੍ਰੀਤੀ ਨੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਤਿਉਹਾਰ ਦੇ ਦਿਹਾੜੇ ਉਸਦੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਹਨੇਰਾ ਛਾ ਜਾਏਗਾ। ਪ੍ਰੀਤੀ ਨੇ ਆਪਣਏ ਪਤੀ ਰਮੇਸ਼ ਨੂੰ ਹਮੇਸ਼ਾ ਲਈ ਗੁਆ ਦਿੱਤਾ। ਪਰਿਵਾਰ ਵਿੱਚ ਬੁਜ਼ੁਰਗ ਮਾਂ-ਪੇ ਨੇ…ਬਿਮਾਰ ਰਹਿੰਦੇ ਹਨ, ਇਸ ਪਰਿਵਾਰ ਨੂੰ ਊਡੀਕ ਹੈ ਤਾਂ ਬਸ ਉਸ ਮੁਆਵਜੇ ਦੀ ਜਿਹੜਾ ਪੰਜਾਬ ਸਰਕਾਰ ਵਲੋਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਪੀੜਤ ਪਰਿਵਾਰਾਂ ਕੋਈ ਮੁਆਵਜ਼ਾ ਨਹੀਂ ਮਿਲਿਆ।

ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਹੀ ਪਤੀ ਦੀ ਮੌਤ ਦਾ ਗਮ ਝੱਲ ਰਹੀ ਪ੍ਰੀਤੀ ਦੀ ਅੱਖਾਂ ਵਿੱਚ ਹੰਝੂ ਰੁਕਣ ਦਾ ਨਾਂ ਨਹੀਂ ਲੈਂਦੇ। ਵਿਆਹ ਦੀਆਂ ਤਸਵੀਰਾਂ ਹੀ ਹੁਣ ਬਾਕੀ ਰਹਿ ਗਈਆਂ ਹਨ। ਸਰਕਾਰ ਵੱਲੋਂ ਚੈਕ ਮਿਲ ਚੁੱਕਿਆ ਹੈ ਪਰ ਰਕਮ ਹਾਲੇ ਤੱਕ ਹੱਥ ਵਿੱਚ ਨਹੀਂ ਆਈ। ਜੇਕਰ ਉਨ੍ਹਾਂ ਨੂੰ ਇਹ ਰਕਮ ਮਿਲ ਜਾਂਦੀ ਹੈ ਤਾਂ ਉਹ ਆਪਣੀ ਨੂੰਹ ਦਾ ਦੂਜਾ ਵਿਆਹ ਕਰ ਦੇਣਗੇ ਤਾਂ ਕਿ ਉਹ ਆਪਣੀ ਬਾਕੀ ਦੀ ਜਿੰਦਗੀ ਖੁਸ਼ੀ-ਖੁਸ਼ੀ ਬਿਤਾ ਸਕੇ।

ਜਿਕਰਯੋਗ ਹੈ ਕਿ 19 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ‘ਚ ਇਕ ਭਿਆਨਕ ਰੇਲ ਹਾਦਸਾ ਹੋ ਗਿਆ ਸੀ। ਇਸ ਹਾਦਸੇ ‘ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਤੇ 250 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ।

LEAVE A REPLY

Please enter your comment!
Please enter your name here