ਮਨੀਮਾਜਰਾ: ਜਿਊਲਰੀ ਦੁਕਾਨ ਨੂੰ ਲੁੱਟਣ ਆਏ ਲੁਟੇਰਿਆਂ ਨੇ ਕੀਤੇ ਫਾਇਰ

1

ਮਨੀਮਾਜਰਾ ‘ਚ ਇੱਕ ਜਿਊਲਰੀ ਦੀ ਦੁਕਾਨ ‘ਤੇ ਲੁਟੇਰਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮਨੀਮਾਜਰਾ ਦੇ sco 816 ‘ਚ ਸਥਿਤ G . H . ornaments ਦੇ ਨਾਮ ਤੋਂ ਜਿਊਲਰੀ ਦੀ ਦੁਕਾਨ ਨੂੰ ਲੁਟੇਰੇ ਲੁੱਟਣ ਲਈ ਆਏ ਸਨ ਜਿਸ ਤੋਂ ਬਾਅਦ ‘ਤੇ ਲੁਟੇਰਿਆਂ ਵੱਲੋਂ ਫਾਇਰਿੰਗ ਕੀਤੀ ਗਈ।ਸੂਤਰਾਂ ਅਨੁਸਾਰ ਲੁਟੇਰੇ ਬਰੀਜਾ ਗੱਡੀ ‘ਚ ਆਏ ਸਨ ਅਤੇ ਤਿੰਨ ਫਾਇਰ ਕਰ ਉਥੋਂ ਫ਼ਰਾਰ ਹੋ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ , ਪੁਲਿਸ ਵੱਲੋਂ ਆਸਪਾਸ ਅਤੇ ਦੁਕਾਨ ‘ਚ ਲੱਗੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here