ਜਥੇ: ਗੁਰਮੀਤ ਸਿੰਘ ਚੀਚਾ ਵੱਲੋਂ ਮਾਣਯੋਗ ਹਾਈ ਕੋਰਟ ਦੇ ਜੱਜ ਸ੍ਰ: ਫਤਿਹਦੀਪ ਸਿੰਘ ਸੰਧੂ ਚੀਚਾ ਦੇ ਨਾਮ ਖੁੱਲਾ ਖ਼ਤ

284

ਪੇਸ਼ਕਸ਼: ਜਥੇ: ਗੁਰਮੀਤ ਸਿੰਘ ਚੀਚਾ

ਪਿਛਲੇ 5-6 ਮਹੀਨੇ ਦੇ ਭੰਬਲ ਭੂਸੇ ਪਿੱਛੋਂ 30 ਦਸੰਬਰ ਨੂੰ ਸਰਪੰਚੀ ਦੀਆਂ ਵੋਟਾਂ ਪਾਏ ਜਾਣ ਦਾ ਦਿਨ ਪੱਕੇ ਤੌਰ ਤੇ ਐਲਾਨਿਆਂ ਜਾਣ ‘ਤੇ ਇਤਿਹਾਸਕ ਪਿੰਡ ਚੀਚਾ ਵਿਖੇ ਇੱਕ ਪਾਸੇਂ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੂਰਬ ਮਨਾਏ ਜਾ ਰਹੇ ਸਨ ਤੇ ਦੂਸਰੇ ਪਾਸੇਂ ਠੀਕ ਪਹਿਲਾਂ ਦੀ ਤਰ੍ਹਾਂ ਧੋਖਾਧੜੀ ਤਹਿਤ ਬਣਾਏ ਗਏ ਇੱਕ ਦੂਸਰੇ ਨਕਲੀ ਚੀਚਾ ਨੌਧ ਸਿੰਘ ਦੇ ਆਗੂਆਂ ਵੱਲੋਂ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਇਸ ਵਾਰ ਵੀ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣ ਲਏ ਜਾਣ ਪਿੱਛੋਂ ਪਾੜੋ ਅਤੇ ਰਾਜ ਕਰੋ ਦੀ ਨੀਤੀ ਨਾਲ ਅਮਰ ਸ਼ਹੀਦ ਬਾਬਾ ਨੌਧ ਸਿੰਘ ਜੀਆਂ ਦੇ ਅਸਲ ਵਿਰਾਸਤੀ ਜਨਮ ਅਸਥਾਨ ਪਿੰਡ ਚੀਚਾ ਵਿਖੇ ਚੋਣ ਮੈਦਾਨ ਦੇ ਅੰਦਰ ਉਤਾਰੇ ਗਏ ਆਪਣੇ ਚਹੇਤੇ ਸਰਪੰਚ ਦੀ ਹਮਾਇਤ ਵਿੱਚ ਸੀਨਾ ਜ਼ੋਰੀ ਤੇ

ਗੈਰ ਕਾਨੂੰਨੀ ਢੰਗ ਨਾਲ ਦਖ਼ਲ-ਅੰਦਾਜ਼ੀ ਕਰਦੇ ਹੋਏ ਰਾਤ ਭਰ ਸ਼ਰਾਬ ਅਤੇ ਮੀਟ ਦੇ ਅਤੁੱਟ ਲੰਗਰ ਵਰਤਾਅ ਕੇ ਭੋਲੇ-ਭਾਲੇ ਗਰੀਬੜੇ ਲੋਕਾਂ ਰੂਪੀ ਮੰਡੀ ਚੋਂ ਇੱਕ ਗਲਾਸੀ ਸ਼ਰਾਬ ਦੇ ਬਦਲੇ ਉਨ੍ਹਾਂ ਦੀਆਂ ਵੋਟਾਂ ਹਥਿਆਉਣ ਲਈ ਜਿੱਥੇ ਸ਼ਰੇਆਮ ਨੰਗਾ ਨਾਚ ਦੇਖਣ ਨੂੰ ਮਿਲਿਆ, ਉਥੇ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਇੱਕ ਪੂਰਨ ਗੁਰੂ ਸਿੱਖ ਜਥੇਦਾਰ ਗੁਰਪ੍ਰੀਤ ਸਿੰਘ ਗੋਪੀ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆ ਚੁੱਕੇ ਬਾਬਾ ਨੌਧ ਸਿੰਘ ਨਾਮ ਲੇਵਾ ਵੋਟਰਾਂ ਦੇ ਹਜ਼ੂਮ ਵਿੱਚੋਂ ਉਨ੍ਹਾਂ ਨੂੰ ਪੈਸੇ ਦੇ ਬਲ-ਬੁਤੇ ਖਰੀਦਣ ਦੀ ਕੋਸ਼ਿਸ਼ ਕੀਤੀ ਅਤੇ ਇੱਥੋ ਤੱਕ ਕਿ ਇੱਕ ਉਮੀਦਵਾਰ ਮੈਂਬਰ ਨੂੰ ਜਦ ਮੋਟੀ ਰਕਮ ਦਾ ਲਾਲਚ ਦੇ ਕੇ ਬੈਠ ਜਾਣ ਲਈ ਕਿਹਾ ਗਿਆ ਤਾਂ ਉਸਦਾ ਜਵਾਬ ਸੀ ਕਿ ਪਹਿਲਾਂ ਕੈਂਚੀ ਲੈ ਕੇ ਉਸ ਦੀ ਦਾੜ੍ਹੀ ਅਤੇ ਮੁੱਛਾਂ ਕੱਟ ਦਿਉ ਤਾਂ ਕੀ ਇਹ ਸੀਨਾ-ਜੋਰੀ ਜਾਂ ਗੁੰਡਾਗਰਦੀ ਨਹੀਂ? ਇਸ ਤੋਂ ਵੀ ਹੈਰਾਨੀ ਦੀ ਗੱਲ ਕਿ ਜਦ ਪੂਰੇ ਪਿੰਡ ਦੀਆਂ ਵੋਟਾਂ ਭੁਗਤ ਜਾਣ ਤੇ ਚੋਣ ਪ੍ਰਸ਼ਾਸ਼ਨ ਵੱਲੋਂ ਇਹ ਕਹਿੰਦੇ ਹੋਏ ਕਿ 5 ਵਜੇਂ ਤੋਂ ਪਿੱਛੋਂ ਲੇਟ ਆਉਣ ਵਾਲੇ ਕਿਸੇ ਵੀ ਵੋਟਰ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ, ਪਰ ਇਸ ਸਭ ਦੇ ਬਾਵਜ਼ੂਦ ਵੀ ਕਾਫ਼ੀ ਦੇਰ ਬਾਅਦ ਅਚਾਨਕ ਗੇਟ ਖੁੱਲਿਆ ਤੇ ਕੁਝ ਵੋਟਰਾਂ ਦੇ ਟੋਲੇ ਨੂੰ ਅੰਦਰ ਭੁਗਤਾ ਦਿੱਤਾ ਗਿਆ। ਆਮ ਜਨਤਾ ਵੱਲੋਂ ਜਿੱਥੇ ਇੱਕ ਤਰਫਾ ਤੇ ਜਾਅਲੀ ਵੋਟਾਂ ਭੁਗਤਾਉਣ ਦਾ ਦੋਸ਼ ਮੜਿਆ ਜਾ ਰਿਹਾ ਹੈ,

ਉਥੇ ਚੋਣ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਅਤੇ ਘਟੀਆ ਕਾਰਗੁਜਾਰੀ ਉਤੇ ਸਵਾਲ ਉਠਣਾ ਕੀ ਲਾਜ਼ਮੀ ਨਹੀਂ? ਜ਼ਿਕਰਯੋਗ ਹੈ ਕਿ ਇਸ ਚੋਣ ਮੈਦਾਨ ਅੰਦਰ ਤਿੰਨ ਲੋਕ ਸਰਪੰਚੀ ਦੇ ਉਮੀਦਵਾਰ ਸਨ, ਜਿਥੇ ਵਿਰੋਧੀ ਧਿਰ ਦਾ ਸਰਪੰਚ ਜੇਤੂ ਰਿਹਾ, ਉਥੇ ਗੁਰਪ੍ਰੀਤ ਸਿੰਘ ਗੋਪੀ ਦੂਸਰੇ ਨੰਬਰ ਤੇ ਹਾਰ ਗਏ। ਹਕੀਕਤ ਵਿੱਚ ਪਿਛਲੇ ਦਿਨੀ ਇੰਗਲੈਂਡ ਦੀ ਧਰਤੀ ਉਤੇ ਵੱਸਦੇ ਬਾਬਾ ਜੀ ਦੀ ਅੰਸ਼ ਬੰਸ਼ ਸ੍ਰ: ਹਰਪ੍ਰਤਾਪ ਸਿੰਘ ਸੰਧੂ ਯੂ.ਕੇ ਆਪਣੇ ਜੱਦੀ ਪਿੰਡ ਚੀਚਾ ਪਹੁੰਚ ਕੇ ਆਪਣੇ ਪਰਿਵਾਰ ਨੂੰ ਮਿਲੇ ਉਥੇ ਨਾਲ ਹੀ ਇੱਕ ਪ੍ਰੈਸ ਸਮਾਗਮ ਦੌਰਾਨ ਸ਼ਹੀਦੀ ਪਰਿਵਾਰ ਅਤੇ ਸੁਸਾਇਟੀ ਨਾਲ ਮਿਲ ਕੇ ਉਨ੍ਹਾਂ ਦੇ ਬਣਦੇ ਹੱਕ ਅਤੇ ਪਿੰਡ ਪੱਧਰ ਉਤੇ ਵਿਕਾਸ ਦੇ ਮੱਦੇਨਜ਼ਰ ਜਥੇਦਾਰ ਗੁਰਪ੍ਰੀਤ ਸਿੰਘ ਗੋਪੀ ਨੂੰ ਸਰਪੰਚ ਚੁਣੇ ਜਾਣ ਹਿੱਤ ਸਿਰੋਪਾਉ ਭੇਟ ਕਰਦੇ ਹੋਏ, ਪੂਰਨ ਸਹਿਯੋਗ ਦਿੱਤੇ ਜਾਣ ਲਈ ਭਰੋਸਾ ਦਿੱਤਾ ਸੀ। ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਨੌਧ ਸਿੰਘ ਜਿੰਨ੍ਹਾਂ ਵੱਲੋਂ ਆਪਣੇ ਜੱਦੀ ਪਿੰਡ ਚੀਚਾ ਤੋਂ ਬਿਨ੍ਹਾਂ ਸੰਨ 1720 ਮੁਗਲ ਸਮੇਂ ਤੋਂ ਆਪਣਾ ਦੇਸ਼ ਕੌਮ ਤੇ ਸੰਸਕ੍ਰਿਤੀ ਨੂੰ ਬਚਾਉਣ ਖਾਤਰ 7 ਪੀੜ੍ਹੀਆਂ ਤੱਕ ਸਰਬੰਸ ਵਾਰਦੇ ਰਹੇ, ਪ੍ਰੰਤੂ ਉਸ ਵਕਤ ਇੱਕ ਐਸਾ ਦੁਖਾਂਤ ਵਾਪਰਿਆ, ਜਦ ਉਨ੍ਹਾਂ ਦੀ ਇੱਛਾ ਅਨੁਸਾਰ ਜੋ ਅੱਜ ਤੱਕ ਉਨ੍ਹਾਂ ਨਹੀਂ ਦੇਖਿਆ ਸੀ,

ਜਿਵੇਂ ਕਿ ਉਨ੍ਹਾਂ ਦੇ ਸ਼ਹੀਦ ਪੁਰਖਿਆਂ ਦਾ ਅੰਗੀਠਾ ਸਾਹਿਬ, ਢਹਿ-ਢੇਰੀ ਹੋ ਚੁੱਕੀ ਇਤਿਹਾਸਿਕ ਯਾਦਗਾਰੀ ਬਾਰਾਦਰੀ, ਢਹਿ ਢੇਰੀ ਹੋ ਚੁੱਕਾ ਉਨ੍ਹਾਂ ਦਾ ਸੱਤ ਮੰਜ਼ਲਾਂ ਪਵਿੱਤਰ ਜਨਮ ਅਸਥਾਨ ਮੁਹੱਲ ਉਕਤ ਅਸਥਾਨਾਂ ਦੀ ਪਵਿੱਤਰ ਮਿੱਟੀ ਨੂੰ ਨਤ-ਮਸਤਕ ਹੋਣ ਦਾ ਸਪਨਾ ਲੈ ਕੇ ਇੰਗਲੈਂਡ ਦੀ ਧਰਤੀ ਤੋਂ ਚੱਲੇ ਸਨ, ਪਰ ਉਸ ਵਕਤ ਚੂਰ-ਚੂਰ ਹੋ ਗਿਆ, ਜਦ ਉਨ੍ਹਾਂ ਦੇ ਆਪਣੇ ਵਤਨ ਚੀਚਾ ਦੀ ਧਰਤੀ ਉਤੇ ਗੁਰਪ੍ਰੀਤ ਸਿੰਘ ਗੋਪੀ ਦੇ ਗ੍ਰਹਿ ਵਿਖੇ ਬੈਠਿਆ ਸੁਣਨ ਨੂੰ ਮਿਲਿਆ ਕਿ ਵਿਰੋਧੀ ਧਿਰ ਨੂੰ ਖਦਸ਼ਾ ਹੈ ਕਿ ਅਗਰ ਸ੍ਰ: ਹਰਪ੍ਰਤਾਪ ਸਿੰਘ ਸੰਧੂ ਯੂ.ਕੇ ਉਕਤ ਅਸਥਾਨਾਂ ਨੂੰ ਨਤ-ਮਸਤਕ ਹੋਣ ਲਈ ਨਿਕਲ ਤੁਰਦੇ ਹਨ ਤਾਂ ਹੋ ਸਕਦਾ ਹੈ ਕਿ ਬਾਬਾ ਨੌਧ ਸਿੰਘ ਜੀ ਨਾਮ ਲੇਵਾ ਸੰਗਤਾਂ ਦਾ ਇੱਕ ਵੱਡੀ ਗਿਣਤੀ ਵਿੱਚ ਇਕੱਠ ਉਨ੍ਹਾਂ ਦੇ ਦਰਸ਼ਨਾਂ ਨੂੰ ਉਮੜ ਪੈਂਦਾ ਹੈ ਤਾਂ ਸ਼ਾਇਦ ਪੋਲਿੰਗ ਬੂਥ ਧਰਿਆ-ਧਰਾਇਆ ਹੀ ਨਾ ਰਹਿ ਜਾਵੇ। ਸੋ ਹਰ ਹੀਲੇ ਉਨ੍ਹਾਂ ਨੂੰ ਰੋਕਿਆ ਜਾਵੇ।ਜਥੇ. ਗੁਰਮੀਤ ਸਿੰਘ ਚੀਚਾ ਐਨ.ਆਰ.ਆਈ ਅਤੇ ਸ. ਹਰਪ੍ਰਤਾਪ  ਸਿੰਘ ਸੰਧੂ ਯੂ.ਕੇ।

ਉਕਤ ਖ਼ਬਰ ਕੰਨੀ ਪੈਣ ਤੇ ਬਸ਼ੱਕ ਸ੍ਰ: ਯੂ.ਕੇ ਦੀ ਆਤਮਾ ਧੁਰ ਅੰਦਰ ਤੋਂ ਦੁਖੀ ਸੀ, ਪਰ ਕਿਸੇ ਅਣਹੋਣੀਂ ਦੇ ਡਰ ਤੋਂ ਪ੍ਰੋਗਰਾਮ ਕੈਂਸਲ ਕਰਦੇ ਹੋਏ ਕਿਹਾ ਕਿ ਇਹ ਉਹੀ ਮਾਸਟਰ ਮਾਂਈਡ ਅਨਸਰ ਹਨ, ਜਿੰਨ੍ਹਾਂ ਵੱਲੋਂ ਬਾਬਾ ਜੀ ਦੇ ਪਵਿੱਤਰ ਇਤਿਹਾਸ ਨੂੰ ਮਿਥਿਹਾਸ ਦੀ ਪੁੱਠ ਦੇ ਕੇ ਉਨ੍ਹਾਂ ਦੇ ਵਿਰਾਸਤੀ ਪਿੰਡ ਦੀ ਜਗੀਰ, ਜਾਇਦਾਦ ਉਨ੍ਹਾਂ ਦਾ ਤਖੱਲਸ, ਉਨ੍ਹਾਂ ਦੇ ਪੈਦਾਇਸ਼ੀ ਜਨਮ ਅਸਥਾਨ ਘਰ ਆਦਿ ਨੂੰ ਮਾਣ ਸਤਿਕਾਰ ਦੇਣ ਦੀ ਬਜਾਏ ਸਗੋਂ ਭੜੋਲੇ ਵਿੱਚ ਪਾ ਕੇ ਲਿੱਪ ਦੇਣ ਦੀ ਕੋਸ਼ਿਸ਼ ਕੀਤੀ। ਸ੍ਰ: ਯੂ.ਕੇ ਅਤੇ ਸ਼ਹੀਦੀ ਪਰਿਵਾਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਉਹੀ ਆਕਿਰਤ ਘਣ ਲੋਕ ਹਨ ਜੋ ਬਾਬਾ ਜੀ ਦੀਆਂ ਕੁਰਬਾਨੀਆਂ ਦੇ ਅਹਿਸਾਨਾਂ ਨੂੰ ਭੁੱਲ ਚੁੱਕੇ ਹਨ। ਉਪਰੰਤ ਜਥੇਦਾਰ ਗੁਰਪ੍ਰੀਤ ਸਿੰਘ ਗੋਪੀ ਤੇ ਸਾਥੀ ਉਮੀਦਵਾਰਾਂ ਦੀ ਸ਼ਮੂਲੀਅਤ ਵਿੱਚ ਸ੍ਰ: ਯੂ.ਕੇ ਨੇ ਇੱਕ ਸਾਂਝੇ ਬਿਆਨ ਵਿੱਚ ਪ੍ਰੈਸ ਨੂੰ ਦੱਸਿਆ ਕਿ ਉਨ੍ਹਾਂ ਦੇ ਜੱਦੀ ਪਿੰਡ ਚੀਚਾ ਪੱਧਰ ਉਤੇ ਹੋ ਚੁੱਕੀਆਂ ਸਰਪੰਚੀ ਦੀਆਂ ਚੋਣਾਂ ਤੋਂ ਉਹ ਸੰਤੂਸ਼ਟ ਨਹੀਂ ਹਨ।

ਇਸ ਲਈ ਉਹ ਐਨ.ਆਰ.ਆਈ. ਹੋਣ ਤੇ ਸਰਕਾਰ ਪਾਸੋਂ ਪੁਰਜੋਰ ਮੰਗ ਕਰਦੇ ਹੋਏ ਚੋਣ ਕਮਿਸ਼ਨ ਦੀ ਭਾਰੀ ਗਲਤੀ ਦੇ ਅਧਾਰਤ ਚੀਚਾ ਦੀ ਸਰਪੰਚੀ ਮੂਲੋਂ ਰੱਦ ਕਰਦੇ ਹੋਏ ਦੁਬਾਰਾ ਨਿਰਪੱਖ ਚੋਣ ਕਰਵਾਈ ਜਾਣ ਦੀ ਮੰਗ ਕਰਦੇ ਹਨ, ਵਰਨਾ ਉਹ ਵਿੱਢੇ ਹੋਏ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅਗਲੇਰੀ ਰਣਨੀਤੀ ਦਾ ਐਲਾਨ ਕਰਨਗੇ। ਸ੍ਰ: ਯੂ.ਕੇ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਇੱਕ ਸਵਾਲ ਦੇ ਜਵਾਬ ਦੇ ਵਿੱਚ ਪੁੱਛਣਾਂ ਚਾਹੁੰਦੇ ਨੇ ਕੀ ਇੱਕ ਦੂਸਰੇ ਪਿੰਡ ਵੱਲੋਂ ਕਿਸੇ ਦੂਸਰੇ ਪਿੰਡ ਦੀ ਸਰਪੰਚੀ ਦੀਆਂ ਚੋਣਾਂ ਚੋਂ ਦਖ਼ਲ-ਅੰਦਾਜ਼ੀ ਕਰਦੇ ਹੋਏ ਮੀਟ, ਸ਼ਰਾਬ ਅਤੇ ਧੱਕਾ-ਜੋਰੀ, ਲੱਖਾਂ ਰੁਪਏ ਵੋਟਰਾਂ ਦੇ ਖਰੀਦਣ ਲਈ ਦਾਅ ਉਤੇ ਲਾ ਕੇ ਜਿੱਤਣਾਂ ਜਾਂ ਜਿਤਾਉਣਾ ਕਾਨੂੰਨੀ ਜੁਰਮ ਹੈ ਤਾਂ ਪਿਛਲੇ ਕਈਂ ਸਾਲਾਂ ਤੋਂ ਉਕਤ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਜਿਥੇ ਕਾਨੂੰਨੀ ਕਾਰਵਾਈ ਬਣਦੀ ਹੈ,

ਉਥੇ ਸਰਕਾਰਾਂ ਅਤੇ ਪ੍ਰਸ਼ਾਸ਼ਨ ਉਕਤ ਦੋਸ਼ੀਆਂ ਨੂੰ ਬਚਾਉਣ ਦੇ ਪੱਖ ਵਿੱਚ ਕਿਉਂ ਹਨ? ਸੱਚ ਤਾਂ ਇਹ ਹੈ ਕਿ ਬਾਬਾ ਨੌਧ ਸਿੰਘ ਜੀਆਂ ਦੀ ਜੋਤ ਅੱਜ ਵੀ ਪ੍ਰਕਾਸ਼ ਮਾਨ ਹੈ ਤੇ ਉਹ ਸਭ ਕੁਝ ਜਾਣਦੇ ਬੁੱਝਦੇ ਹੋਏ, ਸੁਨ-ਸਮਾਧ ਵਿੱਚ ਮਸਤ ਕਿਸੇ ਸਮੇਂ ਦੀ ਉਡੀਕ ਵਿੱਚ ਹਨ। ਸੋ ਇੱਥੇ ਦਾਸ ਦੀ ਮੁਰਾਦ ਹੈ ਬਹੁਤ ਹੀ ਸਤਿਕਾਰਥ ਹਸਤੀ ਮਾਨਯੋਗ ਹਾਈ ਕੋਰਟ ਚੰਡੀਗੜ੍ਹ ਦੇ ਜੱਜ ਸਾਹਿਬ ਸ੍ਰ: ਫਤਿਹਦੀਪ ਸਿੰਘ ਸੰਧੂ ਚੀਚਾ ਜੋ ਆਪਣੇ ਸ਼ਾਨਾਂ-ਮੱਤੇ ਸ਼ਹੀਦ ਬਾਬਾ ਨੌਧ ਸਿੰਘ ਜੀਆਂ ਦੀ ਅੰਸ਼ ਬੰਸ਼ ਵਿੱਚੋਂ ਉਨ੍ਹਾਂ ਦੀ 9ਵੀਂ-9ਵੀਂ ਪੀੜ੍ਹੀ ਦੇ ਮੁੱਖ ਵਾਰਿਸ ਹਨ। ਇੱਥੇ ਇਹ ਦੱਸਣਾਂ ਬਣਦਾ ਹੈ ਕਿ ਸੰਨ 1981 ਤੋਂ ਪਿੱਛੋਂ ਅੱਜ ਤੱਕ ਜੋ ਵੀ ਇਤਿਹਾਸਕ ਰਚਨਾ ਬਾਬਾ ਜੀ ਸਬੰਧੀ ਦਾਸ ਦੀ ਕਲਮ ਤੋਂ ਉਕਰੀ ਜਾਂਦੀ ਰਹੀ, ਉਸਦੇ ਪਰਥਾਏ ਜਿੰਨ੍ਹਾਂ-ਜਿੰਨ੍ਹਾਂ ਸ਼ਹਿਰਾਂ ਵਿੱਚ ਸ੍ਰ: ਫਤਿਹਦੀਪ ਸਿੰਘ ਜੱਜ ਦੀ ਅਦਾਲਤ ਲੱਗਦੀ ਰਹੀ ਜਿਵੇਂ ਪਹਿਲੇ ਨੰਬਰ ਤੇ ਜਲੰਧਰ, ਸੰਗਰੂਰ, ਕਪੂਰਥਲਾ, ਤੇ ਹਾਈ ਕੋਰਟ ਚੰਡੀਗੜ੍ਹ ਆਦਿ ਦਾਸ ਉਚੇਚੇ ਤੌਰ ਤੇ ਉਨ੍ਹਾਂ ਸ਼ਹਿਰਾਂ ਵਿੱਚ ਪਹੁੰਚ ਕੇ ਪਰਸਨਲ ਤੌਰ ਤੇ ਇਤਿਹਾਸਕ ਲਿਖਤਾਂ

ਉਨ੍ਹਾਂ ਦੇ ਹੱਥਾਂ ਵਿੱਚ ਦਿੱਤੇ ਜਾਣ ਪਿੱਛੇ ਇੱਕੋ-ਇੱਕ ਮਕਸਦ ਸੀ ਕਿ ਕੁਝ ਗਲਤ ਨਾ ਕਰ ਬੈਠਾ ਅਤੇ ਨਾਲ ਦੀ ਨਾਲ ਦਾਸ ਦੀ ਕਲਮ ਨੂੰ ਉਨਾਂ ਦਾ ਪਿਆਰ ਭਰਿਆ ਅਸ਼ੀਰਵਾਦ ਮਿਲਦਾ ਰਹੇ, ਔਰ ਜਿਸ ਸਪਨੇ ਨੂੰ ਲੈ ਕੇ ਸੰਘਰਸ਼ ਵਿਢਿਐ ਉਸ ਵਿੱਚ ਕਾਮਯਾਬੀ ਹਾਸਿਲ ਕਰ ਸਕਾਂ। ਕੋਈ 5-6 ਮਹੀਨੇ ਪਹਿਲਾਂ ਦਾਸ ਹਾਈ ਕੋਰਟ ਵਿੱਚ ਰਿੱਟ ਪਾਉਣ ਦਾ ਸਵਾਲ ਲੈ ਕੇ ਉਨ੍ਹਾਂ ਦੀ ਰਿਹਾਇਸ਼ੀ ਕੋਠੀ ਚੰਡੀਗੜ੍ਹ ਵਿਖੇ ਪਹੁੰਚਿਆਂ ਤਾਂ ਅਸਲ ਵਿੱਚ ਉਨ੍ਹਾਂ ਵੱਲੋਂ ਦਾਸ ਨੂੰ ਹਦਾਇਤ ਸੀ ਕਿ ਹਾਈ ਕੋਰਟ ਜਾਣ ਦੀ ਲੋੜ ਨਹੀਂ, ਸਗੋਂ ਹਲਾਤਾਂ ਦੇ ਮੱਦੇਨਜ਼ਰ ਉਹ ਦਿਨ ਦੂਰ ਨਹੀਂ ਜਦ ਵਿਜੀਲੈਂਸ ਦੁਆਰਾ ਜਾਂਚ ਹੋਣਾ ਲਾਜ਼ਮੀ ਹੋਵੇਗਾ ਹੈ। ਜ਼ਿਕਰਯੋਗ ਹੈ ਕਿ ਇਸ ਸਭ ਦੇ ਬਾਵਜ਼ੂਦ ਸ੍ਰ: ਫਤਿਹਦੀਪ ਸਿੰਘ ਜੱਜ ਸਾਹਿਬ ਵੱਲੋਂ ਮਨਾ ਕਰਨ ਦੇ ਦਾਸ ਵੱਲੋਂ ਹਾਈ ਕੋਰਟ ਵਿੱਚ ਇਸ ਲਈ ਰਿੱਟ ਪਾ ਦਿੱਤੀ ਗਈ ਸੀ,

ਕਿਉਂ ਜੋ ਜੱਜ ਸਾਹਿਬ ਦਾਸ ਦੀ ਗੱਲ ਬੜੇ ਗੌਰ ਅਤੇ ਅਦਬ ਦੇ ਨਾਲ ਆਪਣੇ ਕੋਲ ਬਿਠਾ ਕੇ ਸੁਣਦੇ ਨੇ, ਪਰ ਉਹਨਾਂ ਦੇ ਕੀਮਤੀ ਭਰੇ ਰੁਝੇਵਿਆਂ ਵਿੱਚੋਂ ਉਨ੍ਹਾਂ ਨੂੰ ਇੱਕ ਪਲ ਭਰ ਲਈ ਵੀ ਫੁਰਸਤ ਨਹੀਂ। ਇਧਰ ਮਾਨਯੋਗ ਹਾਈ ਕੋਰਟ ਵੱਲੋਂ 6 ਹਫ਼ਤਿਆਂ ਦੀ ਮੌਹਲਤ ਦਿੱਤੇ ਜਾਣ ਦੇ ਬਾਵਜੂਦ ਵੀ ਪ੍ਰਾਸ਼ਸ਼ਨ ਦੇ ਕੰਨਾਂ ਉਤੇ ਜੂੰ ਤੱਕ ਵੀ ਨਾ ਸਰਕੀ, ਉਧਰ ਉਚੇਚੇ ਤੌਰ ਤੇ ਜਿੰਦਗੀ ‘ਚ ਪਹਿਲੀ ਵਾਰ ਆਪਣੇ ਸ਼ਾਨਾ ਮੱਤੇ ਸ਼ਹੀਦ ਬਾਪੂ ਨੌਧ ਸਿੰਘ ਜੀਆਂ ਦੇ ਢਹਿ ਢੇਰੀ ਹੋ ਚੁੱਕੇ ਪੈਦਾਇਸ਼ੀ 7 ਮੰਜ਼ਲੇ ਮੁਹੱਲ ਤੇ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਦੀ ਪਵਿੱਤਰ ਮਿੱਟੀ ਨੂੰ ਨਤਮਸਤਕ ਹੋਣ ਲਈ ਇੰਗਲੈਂਡ ਦੀ ਧਰਤੀ ਤੋਂ ਆਏ ਸ੍ਰ: ਹਰਪ੍ਰਤਾਪ ਸਿੰਘ ਸੰਧੂ ਯੂ.ਕੇ ਨੂੰ ਉਨ੍ਹਾਂ ਦੇ ਆਪਣੇ ਤੇ ਨਿੱਜੀ ਪਿੰਡ ਦੇ ਮੋਹਰੀ  ਆਗੂਆਂ ਵੱਲੋਂ ਉਨ੍ਹਾਂ ਉਤੇ ਸਿਆਸਤ ਦੇ ਤਿੱਖੇ ਬਾਂਣ ਚਲਾ ਕੇ ਜਿਥੇ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਗੋਪੀ ਦੇ ਘਰ ਵਿੱਚ ਹੀ ਕੈਦੀ ਦੇ ਮਾਫਿਕ ਹਿੱਕ ਦੇ ਜ਼ੋਰ ਨਾਲ ਨਜ਼ਰ-ਬੰਦ ਕਰ ਰੱਖਿਆ ਤਾਂ ਆਖਿਰ ਭਰੇ ਹੋਏ ਮਨ ਦੇ ਨਾਲ ਵਾਪਿਸ ਪੁੱਠੇ ਪੈਰੀਂ ਚੰਡੀਗੜ੍ਹ ਵੱਲ ਨੂੰ ਰਵਾਨਾ ਹੋ ਗਏ।

ਇਸ ਘਿਨਾਉਣੀ ਕਰਤੂਤ ਨਾਲ ਜਿਥੇ ਸਮੁੱਚੀਆਂ ਬਾਬਾ ਨੌਧ ਸਿੰਘ ਨਾਮ ਲੇਵਾ ਚੀਚਾ ਵਾਸੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਸ਼ਰਮਸਾਰ ਹੋਈਆਂ ਤੇ ਉਨ੍ਹਾਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖ ਦਿੱਤਾ, ਉਥੇ ਸ੍ਰ: ਯੂ.ਕੇ ਦੀ ਅਣਖ ਤੇ ਗੈਰਤ ਨੂੰ ਤਾਰ-ਤਾਰ ਕਰਦੇ ਹੋਏ ਕਿਸੇ ਮੁਗਲ ਸਮੇਂ ਦੇ ਗਦਾਰਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਸੋ ਵਿਰਸਾ ਸੰਭਾਲ ਸੋਸਾਇਟੀ ਦੇ ਪ੍ਰਧਾਨ ਜਥੇ: ਗੁਰਮੀਤ ਸਿੰਘ ਚੀਚਾ ਵੱਲੋਂ ਆਪਣੇ ਉਮਰ ਦੇ ਤਕਾਜ਼ੈ ਦਾ ਵਾਸਤਾ ਪਾਉਂਦੇ ਹੋਏ ਸ਼ੋਸਲ ਮੀਡੀਆ ਅਤੇ ਅਖ਼ਬਾਰਾਂ ਆਦਿ ਰਾਂਹੀ ਸ੍ਰ: ਫਤਿਹਦੀਪ ਸਿੰਘ ਜੱਜ ਸਾਹਿਬ ਹਾਈ ਕੋਰਟ ਨੂੰ ਆਖਰੀ ਖਤ ਲਿਖ ਕੇ ਪੁਰਜ਼ੋਰ ਅਪੀਲ ਕਰਦੇ ਹੋਏ ਉਨ੍ਹਾਂ ਅੱਗੇ ਹੱਥ ਬੰਨ ਕਿ ਕਿਹਾ ਕੇ ਹੁਣ ਸਮਾਂ ਆ ਗਿਆ ਕਿ ਉਹ ਅਵੇਸਲਾ-ਪਣ ਛੱਡ ਕੇ ਹਾਈ ਕੋਰਟ ਵੱਲੋਂ ਦਿੱਤੀਆਂ ਗਈਆਂ ਡਰੈਕਸ਼ਨਾਂ ਉਪਰ ਅਮਲ ਕਰਨ ਲਈ ਉਕਤ ਸਾਰੇ ਦਸਤਾਵੇਜ਼ ਵਿਜੀਲੈਂਸ ਦੇ ਹੈਂਡ-ਓਵਰ ਕਰ ਦੇਣ ਤਾਂ ਜੋ ਉਨ੍ਹਾਂ ਦੇ ਪਿੰਡ ਨੂੰ ਇਨਸਾਫ ਮਿਲ ਸਕੇ, ਵਰਨਾ ਉਹ ਜਨਵਰੀ ਦੇ ਦੂਸਰੇ ਹਫ਼ਤੇ ਮਰਨ-ਵਰਤ ਉਤੇ ਬੈਠਣ ਦਾ ਐਲਾਨ ਕਰਨਗੇ।
ਪ੍ਰਧਾਨ ਵਿਰਸਾ ਸੰਭਾਲ ਪਿੰਡ ਚੀਚਾ, ਜ਼ਿਲ੍ਹਾਂ ਅੰਮ੍ਰਿਤਸਰ। 
ਮੋਬਾਇਲ ਨੰ: 94640-24383

LEAVE A REPLY

Please enter your comment!
Please enter your name here