ਛੋਟੀ ਉਮਰੇ ਅਰਬਲ ਤੇ ਪੰਥਜੀਤ ਬਣੇ ਕਬੱਡੀ ਦੇ ਮਿੰਨੀ ਰੁਸ਼ਤਮ

50

ਪੇਸ਼ਕਸ਼: ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ

ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜੇਕਰ ਛੋਟੀ ਉਮਰ ‘ਚ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਇਕ ਦਿਨ ਆਪਣੀ ਮੀਜ਼ਲ ‘ਤੇ ਪਹੁੰਚ ਹੀ ਜਾਂਦੇ ਹਨ। ਇਸੇ ਤਰ੍ਹਾਂ ਹੀ ਕਬੱਡੀ ਦੇ ਬੇਤਾਜ਼ ਬਾਦਸ਼ਾਹ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਬੱਲਪੁਰੀਆਂ ਦੇ ਫਰਜ਼ੰਦ ਪਹਿਲਵਾਨ ਅਰਬਲ ਸਿੰਘ ਬੱਲਪੁਰੀਆਂ ਅਤੇ ਪਹਿਲਵਾਨ ਪੰਥਜੀਤ ਸਿੰਘ ਬੱਲਪੁਰੀਆਂ ਛੋਟੀ ਉਮਰ ਵਿਚ ਹੀ ਕਬੱਡੀ ਦੇ ਗੁਰ ਸਿੱਖ ਕੇ ਕਬੱਡੀ ਅਖਾੜਿਆਂ ‘ਚ ਧਮਾਲਾਂ ਪਾ ਲੋਕਾਂ ਦੀ ਵਾਹ-ਵਾਹ ਖੱਟ ਰਹੇ ਹਨ।

ਹਰਜੀਤ ਬਾਜ਼ਾਖਾਨਾ ਦੀਆਂ ਲੀਹਾਂ ‘ਤੇ ਚੱਲ ਰਹੇ ਨੇ ਦੋਵੇਂ ਭਰਾ

ਪਹਿਲਵਾਨ ਅਰਬਲ ਸਿੰਘ ਅਤੇ ਪਹਿਲਵਾਨ ਪੰਥਜੀਤ ਸਿੰਘ ਦਾ ਜਨਮ ਪਿਤਾ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਦੇ ਘਰ (ਕਬੱਡੀ ਖਿਡਾਰੀਆਂ ਮਾਂ) ਮਾਤਾ ਕਰਮਜੀਤ ਕੋਰ ਦੀ ਕੁੱਖੋਂ ਕ੍ਰਮਵਾਰ 4 ਅਗਸਤ 2002 ਅਤੇ 20 ਅਗਸਤ 2005 ਵਿਚ ਪਿੰਡ ਬੱਲਪੁਰੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਖੇ ਹੋਇਆਂ। ਅਰਬਲ ਅਤੇ ਪੰਥਜੀਤ ਆਪਣੇ ਮਾਤਾ-ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਅੱਜ ਕਬੱਡੀ ‘ਚ ਨਾਮਣਾ ਖੱਟ ਰਹੇ ਹਨ। ਜੇਕਰ ਪਹਿਲਵਾਨ ਅਰਬਲ ਬੱਲਪੁਰੀਆਂ ਦੀ ਜ਼ਿੰਦਗੀ ਤੇ ਇਕ ਪੱਛੀ ਝਾਂਤ ਮਾਰੀ ਜਾਵੇ ਤਾਂ ਹੁਣ ਤੱਕ ਇਸ ਨੋਜ਼ਵਾਨ ਨੇ 100 ਤੋ ਵੱਧ ਕਬੱਡੀ ਮੈਚ ਖੇਡ ਕੇ ਆਪਣੀ ਝੋਲੀ ‘ਚ ਪਵਾਏ ਹਨ। ਇਸ ਤੋ ਇਲਾਵਾ ਅਰਬਲ ਨੇ ਕਬੱਡੀ ਮੈਚਾਂ ਦੋਰਾਨ 7 ਮੋਟਰਸਾਇਕਲ, 11 ਸੋਨੇ ਦੇ ਕੈਠੇ, 11 ਗੁਰਜ਼, 2 ਮੱਝਾਂ, ਇਕ ਘੋੜਾ ਅਤੇ 20 ਕੱਪ ਜਿੱਤ ਨੇ ਆਪਣੇ ਮਾਤਾ-ਪਿਤਾ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।ਮਾਂਝੇ ਦਾ ਉਭਰਦਾ ਕਬੱਡੀ ਖਿਡਾਰੀ ਅਰਬਲ ਬੱਲਪੁਰੀਆਂ।

ਟਾਹਲੀ ਸਾਹਿਬ ਸਕੂਲ ਵੱਲੋਂ ਸਾਲ 2015 ਕਬੱਡੀ ਮੈਚ ਦੋਰਾਨ 30 ਟੀਮਾਂ ਵਿਚੋ ਅਰਬਲ ਨੇ ਪਹਿਲੇ ਮੈਚ ਵਿੱਚੋ ਹਰਜੀਤ ਬਾਜ਼ਾਖਾਨਾ ਵਾਂਗ 7 ਖਿਡਾਰੀਆਂ ਨੂੰ ਬਾਹਰ ਕੱਢ ਕੇ ਪਹਿਲੇ ਸਥਾਂਨ ‘ਤੇ ਰਿਹਾ। ਖਾਲਸਾ ਕਾਲਜ ਅੰਮ੍ਰਿਤਸਰ ਵਿੱਖੇ 13 ਕਬੱਡੀ ਨੈਸ਼ਨਲ ਵਿੱਚੋ ਅਰਬਲ ਨੇ 13 ਰੇਡਾਂ ਪਾ ਕੇ ‘ਬੈਸਟ ਰੇਡਰ’ ਦਾ ਖਿਤਾਬ ਹਾਸਲ ਕੀਤਾ। ਇਸ ਤੋ ਇਲਾਵਾ ਅਰਬਲ ਨੇ ਯਾਦਗਾਰੀ ਮੈਚ ਸਰਕਲ ਸਟਾਇਲ ਪਿੰਡ ਹਸਨਪੁਰਾ, ਹਰਪੁਰਾ, ਧੰਦੋਈ ਅਤੇ ਗੁਰਦਾਸਪੁਰ ਦੇ ਪਿੰਡ ਚੋੜੇ ਮਦਰੇ ਵਿਚ ਵੀ ਵਧੀਆਂ ਖੇਡ ਪ੍ਰਦਰਸ਼ਨ ਕਰਕੇ ‘ਬੈਸਟ ਰੈਡਰ’ ਦਾ ਖਿਤਾਬ ਹਾਸਲ ਕੀਤਾ ਹੈ। ਅੰਮ੍ਰਿਤਸਰ ਦੇ ਪਿੰਡ ਚਮਿਆਰੀ ਵਿਚ ਸਾਲ 2015 ਵਿਚ ਸਰਕਲ ਦੀਆਂ ਕਬੱਡੀਆਂ ਪਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ। 1947 ਦੇ ਸ਼ਹੀਦਾਂ ਦੀ ਯਾਦ ‘ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਸਨਪੁਰਾ ਵਿੱਖੇ ਬਾਬੇ ਰੋਡੇ ‘ਤੇ ਕਰਵਾਏ ਜਾਂਦੇ ਖੇਡ ਮੇਲੇ ਦੋਰਾਨ ਅਰਬਲ ਬੱਲਪੁਰੀਆਂ ਨੇ ਪਿਛਲੇ ਦੋ ਸਾਲਾਂ ਤੋ ਖੇਡ ਕੇ ਹਰਜੀਤ ਬਾਜ਼ਾਖਾਨਾ ਦੀਆਂ ਯਾਦਾਂ ਨੂੰ ਤਰੋਤਾਜ਼ਾ ਕਰਵਾਇਆਂ। ਇਸ ਤੋ ਇਲਾਵਾ ਸਾਲ 2018 ਵਿਚ 21 ਅਕਤੂਬਰ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਕਰਵਾਏ ਜਾਂਦੇ ਕਬੱਡੀ ਕੱਪ ਵਿਚ ਕਬੱਡੀ ਖੇਡ ਪ੍ਰੇਮੀਆਂ ਵੱਲੋਂ ਅਰਬਲ ਬੱਲਪੁਰੀਆਂ ਨੂੰ 90 ਕਿਲੋ ਭਾਰ ਨਾਲ ਪੈਸਿਆਂ ਨਾਲ ਤੋਲਿਆ ਗਿਆ। ਯਾਦ ਰਹੇ ਕਿ ਇਸ ਤੋ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਂਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਗਾਮਾ ਰੁਸ਼ਤਮ ਵਰਲਡ ਚੈਪੀਅਨ ਨੂੰ ਤੋਲਿਆ ਸੀ।

ਇਸ ਤੋ ਬਾਅਦ ਹੁਣ ਪਹਿਲਵਾਨ ਅਰਬਲ ਬੱਲਪੁਰੀਆਂ ਨੂੰ ਤੋਲਿਆ ਗਿਆ ਹੈ। ਇਸ ਤੋ ਇਲਾਵਾ ਸਾਲ 2017 ਵਿਚ ਅੰਮ੍ਰਿਤਸਰ ‘ਚ ਬਾਬਾ ਸ਼ਾਦੀ ਸ਼ਾਹ ਖੇਡ ਮੇਲੇ ਦੋਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ 51 ਹਜ਼ਾਰ ਰੁਪਏ ਅਤੇ 2017 ਵਿਚ ਅੰਮ੍ਰਿਤਸਰ ਦੇ ਪਿੰਡ ਸਾਂਘਣਾ ਵਿਚ ਹੋਏ ਕਬੱਡੀ ਖੇਡ ਮੇਲੇ ਦੋਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਅਰਬਲ ਤੇ ਪੰਥਜੀਤ ਨੂੰ ਇਕ-ਇਕ ਸੋਨੇ ਦਾ ਕੈਠਾ ਪਾ ਕੇ ਸਨਮਾਨਿਤ ਕੀਤਾ। ਹਰਜੀਤ ਬਾਜ਼ਾਖਾਨਾ ਦੀ ਇਕ ਰੇਡ 18 ਲੱਖ 15 ਹਜ਼ਾਰ ਰੁਪਏ ਬਣਦੀ ਹੈ, ਜਦਕਿ ਜਿੰਨ੍ਹਾਂ ਪੈਸਿਆਂ ਨਾਲ ਪਹਿਲਵਾਨ ਅਰਬਲ ਬੱਲਪੁਰੀਆਂ ਨੂੰ ਤੋਲਿਆ ਗਿਆ ਹੈ, ਉਸ ਦੀ ਕੀਮਤ 27 ਲੱਖ ਰੁਪਏ ਬਣਦੀ ਹੈ। ਜੋ ਕਿ ਕਬੱਡੀ ਖੇਡ ਪ੍ਰੇਮੀਆਂ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। ਅਰਬਲ ਬੱਲਪੁਰੀਆਂ ਜਦ ਖੇਡ ਮੈਦਾਨ ‘ਚ ਰੇਡ ਪਾਉਦਾ ਹੈ ਤਾਂ ਕਬੱਡੀ ਖੇਡ ਪ੍ਰੇਮੀਆਂ ਨੂੰ ਅਰਬਲ ਵਿਚ ਹਰਜੀਤ ਬਾਜ਼ਾਖਾਨਾ ਦਾ ਦੂਸਰਾ ਰੂਪ ਨਜ਼ਰ ਆਉਦਾ ਹੈ ਅਤੇ ਅਰਬਲ ਤੇ ਪੰਥਜੀਤ ਵੀ ਹਰਜੀਤ ਬਾਜ਼ਾਖਾਨਾ ਦੀਆਂ ਲੀਹਾਂ ‘ਤੇ ਚੱਲ ਕੇ ਆਪਣੇ ਪਿੰਡ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਂਅ ਵੀ ਰੋਸ਼ਨ ਕਰ ਰਹੇ ਹਨ।ਮਾਂਝੇ ਦਾ ਉਭਰਦਾ ਕਬੱਡੀ ਖਿਡਾਰੀ ਪੰਥਜੀਤ ਬੱਲਪੁਰੀਆਂ।

ਅਰਬਲ ਤੇ ਪੰਥਜੀਤ ਨੂੰ ਕਬੱਡੀ ਦੀ ਟ੍ਰੈਨਿੰਗ ‘ਤੇ ਗੁੜਤੀ ਵਿਰਸੇ ਵਿੱਚੋਂ ਮਿਲੀ, ਜੋ ਕਿ 6ਵੀਂ ਪੀੜ੍ਹੀ ਦੇ ਪਹਿਲਵਾਨ ਵਜੋਂ ਉਭਰ ਰਹੇ ਹਨ ਅਤੇ ਇੰਨ੍ਹਾਂ ਦੋਵਾਂ ਮਾਣਮੱਤੇ ਪਹਿਲਵਾਨਾਂ ਨੂੰ ਕਬੱਡੀ ਦੀ ਟ੍ਰੈਨਿੰਗ ਕਬੱਡੀ ਦੀ ਕੱਧ ਰਾਣਾ ਵੰਝ ਵੱਲੋਂ ਦਿੱਤੀ  ਜਾ ਰਹੀ ਹੈ। ਅਰਬਲ ਤੇ ਪੰਥਜੀਤ ਦੇ ਪੜਦਾਦਾ ਜਥੇ: ਹੀਰਾ ਸਿੰਘ ਅਕਾਲੀਆਂ ਅਤੇ ਪੜਦਾਦੇ ਦਾ ਪਿਤਾ ਚੜ੍ਹਤ ਸਿੰਘ ਨਾਮਵਰ ਪਹਿਲਵਾਨ ਸਨ। ਇਸ ਤੋ ਇਲਾਵਾ ਉਨ੍ਹਾਂ ਦੇ ਨਾਨਕੇ, ਦਾਦਕੇ, ਚਾਚੇ, ਤਾਏ ਸਭ ਪਹਿਲਵਾਨ ਹਨ ਅਤੇ ਇਹ ਪ੍ਰਥਾ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਕਬੱਡੀ ਦੇ ਗੁਰ ਸਿੱਖਣ ਵਿਚ ਕੋਈ ਮੁਸ਼ਕਲ ਪੇਸ਼ ਨਹੀ ਆਈ। ਮਾਂਝੇ ਦਾ ਨਾਮ ਰੋਸ਼ਨ ਕਰ ਰਹੇ ਪਹਿਲਵਾਨ ਅਰਬਲ ਤੇ ਪੰਥਜੀਤ ਨੂੰ ਕਬੱਡੀ ਦੇ ਨਾਮਵਰ ਖਿਡਾਰੀ ਬਹੁਤ ਪਿਆਰ ਤੇ ਮਾਣ ਸਤਿਕਾਰ ਦਿੰਦੇ ਹਨ।

ਇਸ ਸਮੇਂ ਅਰਬਲ ਤੇ ਪੰਥਜੀਤ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਦੀ ਵਾਂਗਡੋਰ ਸੰਭਾਲ ਰਹੇ ਹਨ ਤੇ ਪਹਿਲਵਾਨਾਂ ਦੀ ਖੁਰਾਕ ਦਾ ਵੀ ਧਿਆਨ ਰੱਖ ਰਹੇ ਹਨ। ਉਹ ਦਿਨ ਦੂਰ ਨਹੀ ਜਦ ਦੋਵੇਂ ਭਰਾ ਹਿੰਦੋਸਤਾਨ ਦੀ ਭਲਵਾਨੀ ਦੀ ਪੱਗ ਪੂਰੇ ਵਿਸ਼ਵ ‘ਚ ਉੱਚੀ ਕਰਨਗੇ। ਸੋ ਅਸੀ ਵਾਹਿਗੁਰੂ ਦੇ ਚਰਨਾਂ ‘ਚ ਅਰਦਾਸ ਕਰਦੇ ਹਾਂ ਕਿ ਇਹ ਮਾਣਮੱਤੇ ਖਿਡਾਰੀ ਆਪਣੀ ਮੰਜ਼ਿਲ ‘ਚ ਕਾਮਯਾਬ ਹੋ ਕੇ ਹਮੇਸ਼ਾਂ ਸੂਰਜ਼ ਵਾਂਗ ਚਮਕਦੇ ਰਹਿਣ ਅਤੇ ਆਪਣੇ ਮਾਤਾ-ਪਿਤਾ ਅਤੇ ਮਾਂਝੇ ਦਾ ਸਿਰ ਉੱਚਾ ਚੁੱਕਦੇ ਰਹਿਣ।


ਮੋ: 8054852002, 7837287127

LEAVE A REPLY

Please enter your comment!
Please enter your name here