ਪਿੰਡ ਥਾਂਦੇ ਦੇ ਸਰਪੰਚ ਨੇ ਆਪਣੇ ਪੰਚਾਂ ਸਮੇਤ ਜਿੱਤਣ ਤੇ ਕੀਤਾ ਓਮ ਪ੍ਰਕਾਸ਼ ਸੋਨੀ ਦਾ ਧੰਨਵਾਦ

14

ਅੰਮ੍ਰਿਤਸਰ, (ਸੁਖਬੀਰ ਸਿੰਘ)- ਪਿੰਡ ਥਾਂਦੇ ਦੇ ਸਰਪੰਚ ਸ੍ਰੀ ਗੁਰਵਿੰਦਰ ਸਿੰਘ  ਗੋਰਾ ਨੇ ਅੱਜ ਆਪਣੇ ਪੰਚਾਂ ਸਮੇਤ ਸ੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਦੇ ਗ੍ਰਹਿ ਵਿਖੇ ਪੁੱਜੇ। ਇਥੇ ਦੱਸਣਯੋਗ ਹੈ ਕਿ ਉਹ ਲਗਾਤਾਰ ਦੋ ਵਾਰ ਪਿੰਡ ਦੇ ਸਰੰਪਚ ਚੁਣੇ ਗਏ ਹਨ ਅਤੇ ਪੰਚਾਇਤੀ ਚੋਣਾਂ ਵਿੱਚ ਉਨ•ਾਂ ਦੀ ਪਾਰਟੀ ਦੇ ਪੰਚ ਅਤੇ ਮੈਂਬਰਾਂ ਨੇ ਆਪਣੇ ਵਿਰੋਧੀਆਂ ਨੂੰ ਵੱਡੀ ਪੱਧਰ ਤੇ ਪਛਾੜ ਕੇ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਸ੍ਰੀ ਗੁਰਵਿੰਦਰ ਸਿੰਘ ਗੋਰਾ ਨੇ  ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਜੋ ਮਾਣ ਦਿੱਤਾ ਗਿਆ ਹੈ ਇਹ ਪਿੰਡ ਵਿੱਚ ਕਰਵਾਏ ਵਿਕਾਸ ਕੰਮਾਂ ਦਾ ਹੀ ਨਤੀਜਾ ਹੈ। ਸਰਪੰਚ ਥਾਂਦੇ ਨੇ ਕਿਹਾ ਕਿ ਉਨ•ਾਂ ਨੇ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ, ਪਾਣੀ ਦਾ ਨਿਕਾਸ, ਗੁਰਦਵਾਰੇ ਵਿੱਚ ਪਾਰਕ ਦਾ ਨਿਰਮਾਣ ਵਿਕਾਸ ਦੇ ਕੰਮ ਕਰਵਾਏ ਹਨ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।

ਇਸ ਮੌਕੇ ਸ੍ਰੀ ਸੋਨੀ ਨੇ ਆਏ ਹੋਏ ਸਰਪੰਚ, ਪੰਚ ਅਤੇ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸ੍ਰ ਗੋਰਾ ਵੱਲੋਂ ਪਿਛਲੀ ਵਾਰ ਵੀ ਆਪਣੇ ਪਿੰਡ ਦਾ ਕਾਫੀ ਵਿਕਾਸ ਕੀਤਾ ਗਿਆ ਸੀ ਅਤੇ ਉਨ•ਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਿੰਡ ਵਾਸੀਆਂ ਨੇ ਮੁੜ ਦੁਬਾਰਾ ਚੁਣਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਪਿੰਡ ਥਾਂਦੇ ਵਿਕਾਸ ਵਿੱਚ ਕਿਸੇ ਵੀ ਤਰ•ਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸਿਖਿਆ ਮੰਤਰੀ ਨੇ ਦੱਸਿਆ ਕਿ ਪਿੰਡ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਵਿਕਾਸ ਦੇ ਕਾਰਜ ਚੱਲ ਰਹੇ ਹਨ। ਉਨ•ਾਂ ਨੇ ਆਏ ਹੋਏ ਸਰੰਪਚ ਅਤੇ ਪੰਚਾਂ ਨੂੰ ਕਿਹਾ ਕਿ ਉਹ ਪੂਰੀ ਮਿਹਨਤ ਨਾਲ ਪਿੰਡ ਦਾ ਵਿਕਾਸ ਕਰਨ ਅਤੇ ਸਰਕਾਰ ਉਨ•ਾਂ ਨੂੰ ਕਿਸੇ ਤਰ•ਾਂ ਦੇ ਫੰਡਾਂ ਦੀ ਕਮੀ ਨਹੀਂ ਆਉਣ ਦੇਵੇਗੀ।

LEAVE A REPLY

Please enter your comment!
Please enter your name here