ਬੱਚਿਆ ਨੂੰ ਚਾਈਨਾ ਡੋਰ ਦੀ ਬਜਾਏ ਧਾਗੇ ਵਾਲੀ ਡੋਰ ਹੀ ਖਰੀਦ ਕੇ ਦਿਉ- ਡਾ. ਗੁਰਪ੍ਰੀਤ ਕੌਰ

29

ਅੰਮ੍ਰਿਤਸਰ, (ਸੁਖਬੀਰ ਸਿੰਘ)- ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੀ ਇਕ ਵਿਸ਼ੇਸ ਮੀਟਿੰਗ ਮਹਿਲਾ ਵਿੰਗ ਦੀ ਪ੍ਰਧਾਨ ਡਾ ਗੁਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਖੰਡਵਾਲਾ ਸਥਿਤ ਉਨ੍ਹਾਂ ਦੇ ਦਫਤਰ ਵਿੱਖੇ ਹੋਏ, ਜਿਸ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੀ ਮਹਿਲਾਵਾਂ ਦੀ ਮੈਂਬਰਾਂ ਨੇ ਹਿੱਸਾ ਲਿਆ । ਇਸ ਮੀਟਿੰਗ ਵਿੱਚ ਪ੍ਰਧਾਨ ਡਾਂ ਗੁਰਪ੍ਰੀਤ ਕੌਰ, ਸੁਰਿੰਦਰ ਕੰਵਲ, ਲਛਮੀ ਵਧਾਵਨ ਨੇ ਇਕ ਸਾਝੇ ਬਿਆਨ ਰਾਹੀ  ਕਿਹਾ ਕਿ ਪਤੰਗਬਾਜੀ ਅੰਮ੍ਰਿਤਸਰ ਸ਼ਹਿਰ ਵਿੱਚ ਹਰ ਸਾਲ ਉਤਸਾਹ ਨਾਲ ਕੀਤੀ ਜਾਂਦੀ ਹੈ ।ਪਰ ਪਿਛਲੇ ਕੁਝ ਸਮੇ ਤੋਂ ਚਾਈਨਾਂ ਡੋਰ ਨੇ ਪਤੰਗਬਾਜੀ ਕਰਨ ਵਾਲਿਆ ਲਈ ਮੁਸ਼ਕਲਾ ਪੈਦਾ ਕਰ ਦਿੱਤੀਆ ਹਨ ।

ਚਾਈਨਾ ਡੋਰ ਨਾਲ ਲੋਕਾ ਦਾ ਬਹੁਤ ਜਾਨੀ ਨੁਕਸਾਨ ਹੁੰਦਾ ਹੈ । ਉਨ੍ਹਾਂ ਕਿਹਾ ਕਿ ਹਰ ਸਾਲ ਚਾਈਨਾ ਡੋਰ ਨਾਲ ਕਈ ਲੋਕ ਜਖਮੀ ਹੁੰਦੇ ਹਨ ਤੇ ਕਈਆ ਦੀ ਜਾਨ ਚਲੀ ਜਾਦੀ ਹੈ, ਹੁਣੇ ਹੁਣੇ ਤਾਜੀ ਘਟਨਾ ਕਸਬਾ ਅਟਾਰੀ ਵਿੱਚ ਚਾਈਨਾ ਡੋਰ ਰਾਹੀ ਕਰੰਟ ਲੱਗਣ ਨਾਲ ਇਕ ਲੜਕੀ ਦੀ ਜਾਨ ਜਾ ਚੁੱਕੀ ਹੈ ।ਸ਼ਹਿਰ ਵਿੱਚ ਪੁਲਸ ਪ੍ਰਸ਼ਾਸਨ ਵੱਲੋਂ ਠੋਸ ਕਦਮ ਚੁੱਕੇ ਜਾਣ ਦੇ ਬਾਵਜੂਦ ਵੀ ਚਾਈਨਾ ਡੋਰ ਧੜੱਲੇ ਨਾਲ ਵਿੱਕ ਰਹੀ ਹੈ।ਡਾ ਗੁਰਪ੍ਰੀਤ ਕੌਰ ਨੇ ਜੋਰ ਦੇ ਕਿ ਕਿਹਾ ਕਿ ਲੋਹੜੀ ਦੇ ਤਿaੁਹਾਰ ਉੱਤੇ ਲੋਕ ਆਪਣੇ ਬੱਚਿਆ ਨੂੰ ਚਾਈਨਾ ਡੋਰ ਦੀ ਬਜਾਏ ਧਾਗੇ ਵਾਲੀ ਡੋਰ ਹੀ ਖਰੀਦ ਕੇ ਦੇਣ ਤਾਂ ਕਿ ਇਨ੍ਹਾਂ ਅਣਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ ਹੈ, ਤੇ ਇਸ ਦੀ ਸੁਰੂਆਤ ਹਰ ਵਿਆਕਤੀ ਨੂੰ ਆਪਣੇ ਤੋ ਹੀ ਕਰਨੀ ਚਾਹੀਦੀ ਹੈ । ਧਾਗੇ ਵਾਲੀ ਡੋਰ ਨਾਲ ਬੱਚਿਆਂ ਨੂੰ ਕੋਈ ਨੁਕਸਾਨ ਨਹੀ ਹੁੰਦਾ, ਬੱਚਿਆ ਲਈ ਵਧੀਆ ਸਾਬਤ ਹੁੰਦੀ ਹੈ । ਇਸ ਮੌਕੇ ਮੈਡਮ ਸੁਰਿੰਦਰ ਕੰਵਲ, ਲਛਮੀ ਵਧਾਵਨ, ਅਮਰਜੀਤ ਕੌਰ,ਸਖਵਿੰਦਰ ਕੋਰ, ਅਮਨਦੀਪ ਕੌਰ, ਸੋਨੀਅ ਰੂਪਾ, ਅਭਿਸਿਕਾ, ਸਰਬਜੀਤ ਕੌਰ ਆਦਿ ਹਾਜਿਰ ਸਨ ।

LEAVE A REPLY

Please enter your comment!
Please enter your name here