ਸਿਵਲ ਰਜਿਸਟ੍ਰੇਸ਼ਨ ਸਿਸਟਮ ਸਬੰਧੀ ਵਰਕਸ਼ਾਪ ਕਮ ਟ੍ਰੇਨਿੰਗ ਦਾ ਆਯੋਜਨ ਕੀਤਾ

15

ਅੰਮ੍ਰਿਤਸਰ, (ਸੁਖਬੀਰ ਸਿੰਘ)- ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਸਿਵਲ ਸਰਜਨ ਡਾ ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਸਿਵਲ ਰਜਿਸਟ੍ਰੇਸ਼ਨ ਸਿਸਟਮ ਜਨਮ ਤੇ ਮੋਤ ਸਬੰਧੀ ਇਕ ਰੋਜਾ ਜਿਲ੍ਹਾ ਪੱਧਰੀ ਵਰਕਸ਼ਾਪ ਕਮ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਤੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਹਰਦੀਪ ਸਿੰਘ ਘਈ ਨੇ ਦਸਿਆ ਕਿ ਇਸ ਟ੍ਰੇਨਿੰਗ ਦਾ ਮੁਖ ਮਕਸਦ ਜਿਲ੍ਹੇ ਭਰ ਦੇ ਲੋਕਲ ਰਜਿਸਟਰਾਰ ਅਤੇ ਜਨਮ ਮੋਤ ਨਾਲ ਸਬੰਧਤ ਸਾਰੇ ਕਰਮਚਾਰੀਆ ਦੇ ਕੰਮ ਵਿੱਚ ਸੁਧਾਰ ਲਿਆਉਣਾ ਅਤੇ ਮੁਸ਼ਕਿਲਾ ਦੁਰ ਕਰਨਾ ਹੈ। ਇਸ ਟ੍ਰੇਨਿੰਗ ਵਿੱਚ ਡਿਪਟੀ ਚੀਫ ਰਜਿਸਟਰਾਰ ਪੰਜਾਬ ਡਾ ਦਪਿੰਦਰ ਸਿੰਘ ਮੁਖ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਜਤਿੰਦਰ ਕੁਮਾਰ ਅਂਕੜਾ ਅਧਿਕਾਰੀ ਅਤੇ ਸ਼੍ਰੀ ਧਨੋਆ ਸੁਪਰਡੈਂਟ ਵਲੋ ਸਮੂਹ ਸਟਾਫ ਨੂੰ ਟ੍ਰੇਨਿੰਗ ਦਿਤੀ ਗਈ।

ਸਹਾਇਕ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ  ਵਰਕਸ਼ਾਪ ਕਮ ਟ੍ਰੇਨਿੰਗ ਰਾਹੀ ਸਟਾਫ ਨੂੰ ਕਾਫੀ ਕੂਝ ਸਿਖਣ ਨੂੰ ਮਿਲਿਆ ਹੈ ਜਿਸ ਨਾਲ ਜਨਮ ਮੋਤ ਦੀ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਹੋਰ ਸੁਧਾਰ ਲਿਆਦਾ ਜਾਵੇਗਾ। ਇਸ ਮੋਕੇ ਤੇ ਸਮੂਹ ਸੀਨੀਅਰ ਮੈਡੀਕਲ ਅਫਸਰ, ਲੋਕਲ ਰਜਿਸਟਰਾਰ, ਕਾਰਜਕਾਰੀ ਅਧਿਕਾਰੀ,ਸ਼੍ਰੀ ਤੇਜਬੀਰ ਸਿੰਘ ਅਂਕੜਾ ਅਧਿਕਾਰੀ,ਸ਼੍ਰੀ ਮਤੀ ਰੀਟਾ,  ਜਨਮ ਮੋਤ ਦਫਤਰ ਸਿਵਲ ਸਰਜਨ ਦਾ ਸਾਰਾ ਸਟਾਫ ਅਤੇ ਕਾਰਪੋਰੇਸ਼ਨ ਦਾ ਸਾਰਾ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here