ਅਮਰੀਕਾ ‘ਚ ਸਿੱਖ ਭਾਈਚਾਰੇ ਨੇ ਕੀਤਾ ਅਜਿਹਾ ਕੰਮ, ਜਿੱਤ ਲਿਆ ਦਿਲ

2

ਅਮਰੀਕਾ ਦੇ ਇੰਡੀਆਨਾ ਸੂਬੇ ਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਬੰਦ ਕਾਰਨ ਪ੍ਰਭਾਵਿਤ ਫੈਡਰਲ ਆਵਾਜਾਈ ਅਤੇ ਸੁਰੱਖਿਆ ਨਾਲ ਜੁੜੇ ਕਰਮਚਾਰੀਆਂ ਨੂੰ ਭਾਰਤੀ ਲੰਗਰ–ਪਾਣੀ ਛਕਾ ਕੇ ਉਨ੍ਹਾਂ ਦਾ ਦਿਲ ਜਿੱਤ ਲਿਆ। ਲੰਗਰ–ਪਾਣੀ ਦੀ ਸੇਵਾ ਦੇ ਨਾਲ ਹੀ ਕਰਮਚਾਰੀਆਂ ਨੂੰ ਤੋਹਫ਼ੇ ਵੀ ਭੇਟ ਕੀਤੇ ਗਏ।ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਚ ਲਗਭਗ 35 ਦਿਨਾਂ ਤਕ ਸਰਕਾਰੀ ਕੰਮਕਾਜ ਮੁਕੰਮਲ ਤੌਰ ਤੇ ਬੰਦ ਰਿਹਾ ਜਿਸ ਕਾਰਨ ਇਨ੍ਹਾਂ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਮਿਲ ਸਕੀ ਹੈ।

ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਆਵਾਜਾਈ ਸੁਰੱਖਿਆ ਪ੍ਰਸ਼ਾਸਨ (ਟੀਐਸਏ) ਅਮਰੀਕਾ ਦੇ ਅੰਦਰੂਨੀ ਸੁਰੱਖਿਆ ਵਿਭਾਗ ਦੀ ਇੱਕ ਏਜੰਸੀ ਹੈ, ਜਿਸ ਤੇ ਆਮ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਇਸਦਾ ਗਠਨ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਮਗਰੋਂ ਕੀਤਾ ਗਿਆ ਸੀ। ਫੈਡਰਲ ਸਰਕਾਰ ਨੇ ਸੋਮਵਾਰ ਨੂੰ ਮੁੜ ਤੋਂ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਪਰ ਕਰਮਚਾਰੀਆਂ ਨੂੰ ਤਨਖ਼ਾਹ ਮਿਲਣ ਚ ਹਾਲੇ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ।

ਇਸ ਦੌਰਾਨ ਇੰਡੀਆਨਾ ਟੀਐਸਏ ਫੈਡਰਲ ਸੁਰੱਖਿਆ ਨਿਰਦੇਸ਼ਕ ਆਰੋਨ ਭੱਟ ਨੇ ਕਿਹਾ, ਅਸੀਂ ਬਿਨਾ ਕਿਸੇ ਮਤਲਬ ਸੇਵਾ ਅਤੇ ਮਦਦ ਲਈ ਸਿੱਖ ਭਾਈਚਾਰੇ ਦੇ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਟੀਐਸਏ ਨਾਲ ਜੁੜੇ ਕਾਮੇ ਬੇਹੱਦ ਮੁਸ਼ਕਲ ਹਾਲਾਤ ਚੋਂ ਲੰਘ ਰਹੇ ਸਨ। ਪਤਾ ਨਹੀਂ ਹੈ ਕਿ ਸਾਨੂੰ ਕਦੋਂ ਤਨਖ਼ਾਹ ਦਿੱਤੀ ਜਾਵੇਗੀ। ਇਸਦੇ ਬਾਵਜੂਦ ਅਸੀਂ ਬਿਨਾਂ ਰੁਕੇ ਦੇਸ਼ ਦੀ ਆਵਾਜਾਈ ਪ੍ਰਣਾਲੀ ਦੀ ਸੁਰੱਖਿਆ ਦੇ ਸਾਡੇ ਮਿਸ਼ਨ ਨੂੰ ਅਣਥਕ ਚਲਾ ਰਹੇ ਹਾਂ।

LEAVE A REPLY

Please enter your comment!
Please enter your name here