ਪੰਜਾਬੀ ਗਾਇਕ ਨਿੰਜਾ ਨੇ ਚੁਪ – ਚੁਪੀਤੇ ਕਰਵਾਇਆ ਵਿਆਹ

2

ਪਾਲੀਵੁਡ ਇੰਡਸਟਰੀ ‘ਚ ਲਗਾਤਾਰ ਗਾਇਕ ਤੇ ਅਦਾਕਾਰ ਵਿਆਹ ਕਰਵਾ ਰਹੇ ਹਨ। ਹਾਲ ਹੀ ‘ਚ ਗਾਇਕ ਕਰਨ ਔਜਲਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗਾਇਕ ਤੇ ਅਦਾਕਾਰ ਨਿੰਜਾ ਨੇ ਵੀ ਚੁਪ – ਚੁਪੀਤੇ ਵਿਆਹ ਕਰਵਾ ਲਿਆ ਹੈ।ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਹੁਤ ਹੀ ਤੇਜੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਮਲਲਬ ਕਿ ਮਸ਼ਹੂਰ ਪੰਜਾਬੀ ਗਾਇਕ ਨਿੰਜਾ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਹਾਲ ਹੀ ‘ਚ ਨਿੰਜਾ ਨੇ ਚੰਡੀਗੜ੍ਹ ਦੇ ਇਕ ਹੋਟਲ ‘ਚ ਵਿਆਹ ਕਰਵਾਇਆ ਹੈ।

ਵੈਸੇ ਤਾਂ ਅਕਸਰ ਹੀ ਸੈਲੇਬ੍ਰਿਟੀਜ਼ ਆਪਣੇ ਫੈਨਜ਼ ਨਾਲ ਵਿਆਹ ਦੀਆਂ ਖਬਰ ਨੂੰ ਜ਼ਰੂਰ ਸ਼ੇਅਰ ਕਰਦੇ ਹਨ ਪਰ ਨਿੰਜਾ ਨੇ ਆਪਣੇ ਵਿਆਹ ਨੂੰ ਸੀਕਰੇਟ ਰੱਖਣਾ ਹੀ ਬਿਹਤਰ ਸਮਝਿਆ। ਨਾਲ ਹੀ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨਿੰਜਾ ਅੱਜ ਕੱਲ੍ਹ ਆਪਣੀ ਫਿਲਮ ਹਾਈ ਐਂਡ ਯਾਰੀਆਂ ਦੀ ਪ੍ਰਮੋਸ਼ਨ ‘ਚ ਵੀ ਵਿਅਸਤ ਚੱਲ ਰਹੇ ਹਨ।ਨਿੰਜਾ ਦੀ ਫਿਲਮ 22 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ‘ਚ ਉਨ੍ਹਾਂ ਨਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਨਿੰਜਾ ਦਾ ਇਕ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂਅ ਹੈ ‘ਹੋਮੀਜ਼’।

ਫਿਲਮ ਨਿਰਮਾਤਾ ਸੰਦੀਪ ਬਾਂਸਲ ਤੇ ਪੰਕਜ ਬਤਰਾ ਦੀ ਇਸ ਫ਼ਿਲਮ ਜ਼ਰੀਏ ਦੋ ਖੂਬਸੂਰਤ ਅਦਾਕਾਰਾਂ ਆਰੂਸ਼ੀ ਸ਼ਰਮਾ ਤੇ ਮੁਸ਼ਕਾਨ ਸੇਠੀ ਪੰਜਾਬੀ ਸਿਨੇਮੇ ਨਾਲ ਜੁੜਨਗੀਆਂ। ਫ਼ਿਲਮ ਅਦਾਕਾਰਾ ਨਵਨੀਤ ਕੌਰ ਢਿੱਲੋਂ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਹੋਵੇਗੀ। ਖਬਰਾਂ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਇਕ ਵੱਖਰੇ ਕਿਸਮ ਦੀ ਫ਼ਿਲਮ ਹੋਵੇਗੀ।ਪੰਕਜ ਬਤਰਾ ਆਪਣੀਆਂ ਪਹਿਲੀਆਂ ਫ਼ਿਲਮਾਂ ਦੀ ਤਰ੍ਹਾਂ ਇਸ ਫ਼ਿਲਮ ‘ਚ ਵੀ ਕਈ ਨਵੇਂ ਤਜਰਬੇ ਦਿਖਾਉਂਦੇ ਨਜ਼ਰ ਆਉਣਗੇ। ਹਾਲ ਹੀ ‘ਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here