ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰਾਂ ਲਈ ਪਾਰਕਿੰਗ ਸਟਿੱਕਰ ਜਾਰੀ

31

ਅੰਮ੍ਰਿਤਸਰ, (ਸੁਖਬੀਰ ਸਿੰਘ)- ਅੰਮ੍ਰਿਤਸਰ ਸ਼ਹਿਰ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਕਵਰੇਜ਼ ਮੌਕੇ ਆਪਣੇ ਵਾਹਨ ਖੜੇ ਕਰਨ ਲਈ ਵੱਖ-ਵੱਖ ਪਾਰਕਿੰਗ ਵਿਚ ਆਉਂਦੀ ਮੁਸ਼ਿਕਲ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਕਮਲਦੀਪ ਸਿੰਘ ਸੰਘਾ ਨੇ ਵਰਕਿੰਗ ਜਰਨਲਿਸਟ ਦੇ ਵਾਹਨਾਂ ਲਈ ਪਾਰਕਿੰਗ ਪਾਸ ਜਾਰੀ ਕੀਤੇ ਹਨ। ਉਕਤ ਸਟਿਕਰ ਲੱਗੇ ਪਾਸ ਹਰੇਕ ਸਰਕਾਰੀ ਪਾਰਕਿੰਗ ਵਿਚ ਮੁਫ਼ਤ ਪਾਰਕਿੰਗ ਦੀ ਸੁਵਿਧਾ ਦੇਣਗੇ। ਸ. ਸੰਘਾ ਨੇ ਦੱਸਿਆ ਕਿ ਇਹ ਪਾਸ ਸ਼ਹਿਰ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵੱਲੋਂ ਜਾਰੀ ਕੀਤੇ ਜਾਣਗੇ, ਜਿਸ ਉਤੇ ਸਬੰਧਤ ਵਾਹਨ ਦਾ ਨੰਬਰ ਦਰਜ ਹੋਵੇਗਾ।

ਸ. ਸੰਘਾ ਨੇ ਇਸ ਬਾਬਤ ਕਮਿਸ਼ਨਰ ਪੁਲਿਸ, ਕਮਿਸ਼ਨਰ ਨਗਰ ਨਿਗਮ, ਮੁੱਖ ਪ੍ਰਸਾਸ਼ਕ, ਨਗਰ ਸੁਧਾਰ ਟਰੱਸਟ ਅੰਮ੍ਰਿਤਸਰ, ਸਿਵਲ ਸਰਜਨ ਅੰਮ੍ਰਿਤਸਰ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਉਹ ਉਕਤ ਪਾਰਕਿੰਗ ਪਾਸ ਵਾਲੇ ਵਾਹਨਾਂ ਦੀ ਆਪਣੇ ਅਧੀਨ ਆਉਂਦੀਆਂ ਪਾਰਕਿੰਗ ਵਿਚ ਮੁਫਤ ਵਾਹਨ ਖੜੇ ਕਰਨ ਨੂੰ ਯਕੀਨੀ ਬਨਾਉਣ।

LEAVE A REPLY

Please enter your comment!
Please enter your name here