ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਮੁਕਾਬਲੇ 10 ਨੂੰ- ਸੰਧੂ ਰਣੀਕੇ

100

ਅੰਮ੍ਰਿਤਸਰ,  8 ਫਰਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਮੁਕਾਬਲੇ ਮਿਤੀ 10 ਫਰਵਰੀ ਦਿਨ ਐਤਵਾਰ ਨੂੰ ਆਈ.ਟੀ.ਆਈ. ਰਣੀਕੇ ਮੋੜ ਵਿੱਖੇ ਬੜੀ ਧੂਮ-ਧਾਮ ਨਾਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦੇਂਦਿਆਂ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਅਤੇ ਮਾਝੇ ਦੇ ਉੱਘੇ ਸਮਾਜ ਸੇਵਕ ਸ. ਪੂਰਨ ਸਿੰਘ ਸੰਧੂ ਰਣੀਕੇ ਦੱਸਿਆਂ ਕਿ ਇਸ ਕੁਸਤੀ ਦੰਗਲ ਮੁਕਾਬਲੇ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਜਿੱਥੇ ਨਾਮੀ ਪਹਿਲਵਾਨ ਸ਼ਿਰਕਤ ਕਰਨਗੇ, ਉੱਥੇ ਬਜ਼ੁਰਗਾਂ ਦੀ ਕਬੱਡੀ, ਲੜਕੀਆਂ ਦੀਆਂ ਕੁਸਤੀਆਂ ਅਤੇ ਬਜ਼ੁਰਗਾਂ ਦੀਆਂ ਕੁੱਕੜ ਦੋੜਾਂ ਵੀ ਕਰਵਾਈਆਂ ਜਾਣਗੀਆਂ।

ਦੇਸ਼ ਦੇ ਵੱਖ-ਵੱਖ ਸੂਬਿਆਂ ‘ਚੋ ਪਹਿਲਵਾਨ ਕਰਨਗੇ ਸ਼ਿਰਕਤ

ਉਨ੍ਹਾਂ ਦੱਸਿਆਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ ਕੁਸਤੀ ਦੰਗਲ ਮੁਕਾਬਲੇ ਪਿਛਲੇ ਕਾਫੀ ਸਮੇਂ ਤੋਂ ਕਰਵਾਏ ਜਾ ਰਹੇ ਹਨ। ਜਿਸ ਵਿਚ ਜਿੱਤਣ ਵਾਲੇ ਕਈ ਨਾਮੀ ਪਹਿਲਵਾਨਾਂ ਦੀ ਹੋਸਲਾ ਅਫਜਾਈ ਲਈ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਗਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ। ਸੰਧੂ ਰਣੀਕੇ ਨੇ ਅੱਗੇ ਦੱਸਿਆਂ ਕਿ ਪਿਛਲੀ ਵਾਰ ਟਰੱਸਟ ਦੇ ਚੇਅਰਮੈਨ ਕਰਨਲ ਕੁਲਦੀਪ ਸਿੰਘ ਨੇ ਲੜਕੀਆਂ ਦੀ ਕੁਸਤੀ ਤੇ ਇਤਰਾਜ਼ ਜਿਤਾਇਆ ਸੀ ਕਿ ਲੜਕੀਆਂ ਦੇ ਕੁਸਤੀ ਮੁਕਾਬਲੇ ਹੋਣ ਨਾਲ ਉਨ੍ਹਾਂ ਦੀ ਪਵਿੱਤਰਤਾ ਭੰਗ ਹੁੰਦੀ ਹੈ, ਜਿਸ ਕਾਰਨ ਇਹ ਕੁਸਤੀ ਦੰਗਲ ਮੁਕਾਬਲੇ ਪਿਛਲੇ ਦੋ ਸਾਲਾਂ ਤੋਂ ਆਈ.ਟੀ.ਆਈ. ਰਣੀਕੇ ਮੋੜ ਵਿੱਖੇ ਕਰਵਾਏ ਜਾ ਰਹੇ ਹਨ।ਕੈਪਸ਼ਨ: ਕੁਸਤੀ ਦੰਗਲ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੀ ਹੋਏ ਸ. ਪੂਰਨ ਸਿੰਘ ਸੰਧੂ ਰਣੀਕੇ। 

ਸੰਧੂ ਰਣੀਕੇ ਨੇ ਦੱਸਿਆਂ ਕਿ ਇੰਨ੍ਹਾਂ ਕੁਸਤੀ ਮੁਕਾਬਲਿਆਂ ਵਿਚ ਭਾਰਤ ਤੋ ਇਲਾਵਾ ਪਾਕਿਸਤਾਨੀ ਪਹਿਲਵਾਨ ਵੀ ਸ਼ਿਰਕਤ ਕਰਦੇ ਹਨ, ਪਰ ਇਸ ਵਾਰ ਪਾਕਿਸਤਾਨੀ ਪਹਿਲਵਾਨਾਂ ਨੂੰ ਵੀਜ਼ਾ ਨਾ ਮਿਲਣ ਕਾਰਨ ਉਹ ਇੰਨ੍ਹਾਂ ਕੁਸਤੀ ਦੰਗਲ ਮੁਕਾਬਲਿਆਂ ‘ਚ ਭਾਗ ਨਹੀ ਲੈ ਸੱਕਣਗੇ। ਉਨ੍ਹਾਂ ਅਖੀਰ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਕੁਸਤੀ ਦੰਗਲ ਮੁਕਾਬਲਿਆਂ ਨੂੰ ਦੇਖਣ ਲਈ ਵੱਧ ਤੋ ਵੱਧ ਸ਼ਿਰਕਤ ਕਰਨ।

LEAVE A REPLY

Please enter your comment!
Please enter your name here