ਬਸੰਤ ਪੰਚਮੀ ਜੋੜ ਮੇਲੇ ‘ਤੇ ਹੋਮਿਓਪੈਥਿਕ ਕੈਂਪ ਦੋਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆ

24

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੌਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ (ਬਸੰਤ ਪੰਚਮੀ) ਦੇ ਸ਼ੁਭ ਦਿਹਾੜੇ ‘ਤੇ ਅੰਮ੍ਰਿਤਸਰ ਦੀ ਪ੍ਰਸਿੱਧ ਡਾਕਟਰ ਹਰਪ੍ਰੀਤ ਕੌਰ ਪਰੂਥੀ ਦੀ ਅਗਵਾਈ ਹੇਠ ਮੁਫਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੋਕੇ ਡਾ. ਪਰੂਥੀ ਵਲੋਂ ਮਰੀਜਾਂ ਦੀ ਜਾਂਚ ਕਰਕੇ ਮੁਫਤ ਦਵਾਈਆ ਦਿੱਤੀਆ ਗਈਆ।

ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚ ਵੀ ਲਗਾਏ ਜਾਣਗੇ ਮੁਫਤ ਹੋਮਿਓਪੈਥਿਕ ਮੈਡੀਕਲ ਚੈਕਅਪ ਕੈਂਪ- ਡਾ. ਪਰੂਥੀ 

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਲਾਲੀ ਘਣੂਪੁਰ ਅਤੇ ਉਘੇ ਸਮਾਜ ਸੇਵਕ ਜਥੇ: ਅਵਤਾਰ ਸਿੰਘ ਮਾਨ ਨੇ ਜਿਥੇ ਸੰਗਤਾਂ ਨੂੰ ਬਸੰਤ ਪੰਛਮੀ ਜੋੜ ਮੇਲੇ ਦੀ ਵਧਾਈ ਦਿੱਤੀ, ਉੱਥੇ ਹੀ ਡਾ. ਪਰੂਥੀ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਕੈਂਪ ਲਗਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਲੋੜਵੰਦ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈ ਸੱਕਣ।ਕੈਪਸ਼ਨ: ਮੈਡੀਕਲ ਕੈਂਪ ਦੋਰਾਨ ਮਰੀਜਾਂ ਦਾ ਚੈੱਕਅਪ ਕਰਦੇ ਹੋਏ ਡਾ. ਹਰਪ੍ਰੀਤ ਕੌਰ ਪਰੂਥੀ ਨਾਲ ਮੈਨੇਜਰ ਲਾਲ ਸਿੰਘ, ਅਵਤਾਰ ਸਿੰਘ ਮਾਨ ਅਤੇ ਹੋਰ। 

ਇਸ ਮੌਕੇ ਡਾ. ਹਰਪ੍ਰੀਤ ਕੌਰ ਪਰੂਥੀ ਨੇ ਕਿਹਾ ਕਿ ਜਿਲ੍ਹਾਂ ਪ੍ਰਸ਼ਾਸ਼ਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਹ ਸ਼ਹਿਰਾਂ ਦੇ ਨਾਲ-ਨਾਲ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚ ਵੀ ਮੁਫਤ ਹੋਮਿਓਪੈਥਿਕ ਮੈਡੀਕਲ ਚੈਕਅਪ ਕੈਂਪ ਲਗਾਉਣਗੇਂ। ਇਸ ਮੌਕੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਖਜਾਨਚੀ ਰਛਪਾਲ ਸਿੰਘ, ਹੈਡ ਗ੍ਰੰਥੀ ਭਾਈ ਤਰਸੇਮ ਸਿੰਘ, ਮਨਿੰਦਰਜੀਤ ਸਿੰਘ ਬਿੱਟਾ, ਬਾਬਾ ਨਰਿੰਦਰ ਸਿੰਘ, ਸਰਮੁਖ ਸਿੰਘ ਬਬਰਾਹ, ਤਰਲੋਚਨ ਸਿੰਘ ਘਈ, ਮਹਿਮਾ ਅਰੋੜਾ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here