ਸਾਫ-ਸੁਥਰੀ ਪੱਤਰਕਾਰੀ ਦੇ ਦੱਮ ‘ਤੇ ਲੋਕਾਂ ਦੇ ਘਰਾਂ ਦਾ ਸਿੰਗਾਰ ਬਣਿਆ ‘ਪੰਜਾਬ ਟਾਇਮਜ਼’

52

ਪੇਸ਼ਕਸ਼: ਜਤਿੰਦਰ ਸਿੰਘ ਬੇਦੀ

ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ‘ਪੰਜਾਬ ਟਾਇਮਜ਼’ ਅਖਬਾਰ ਇਕੱਲੇ ਭਾਰਤ ਵਿਚ ਹੀ ਨਹੀਂ, ਸਗੋਂ ਦੇਸ਼ਾਂ-ਵਿਦੇਸ਼ਾਂ ਵਿਚ ਹਰਮਨ ਪਿਆਰਾ ਅਖਬਾਰ ਉਭਰ ਕੇ ਸਾਹਮਣੇ ਆ ਰਿਹਾ ਹੈ। ਇਹ ਅਖਬਾਰ ਅੱਜਕਲ ਸਮਾਜ ਸੇਵੀ, ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਭਾਂਵੇ ‘ਪੰਜਾਬ ਟਾਇਮਜ਼’ ਅਖਬਾਰ ਤਕਰੀਬਨ 6-7 ਸਾਲ ਪਹਿਲਾ ਹੋਂਦ ਵਿਚ ਆਇਆ ਸੀ, ਪਰ ਫਿਰ ਵੀ ਇਸ ਅਖਬਾਰ ਨੇ ਆਪਣੀ ਸਾਫ-ਸੂਥਰੀ ਅਤੇ ਨਿਰਪੱਖ ਪੱਤਰਕਾਰੀ ਦੇ ਦੱਮ ‘ਤੇ ਬਹੁਤ ਘੱਟ ਸਮੇਂ ਵਿਚ ਲੋਕਾਂ ਦੇ ਦਿਲਾਂ ਵਿਚ ਆਪਣੀ ਇਕ ਵੱਥਰੀ ਥਾਂ ਬਣਾ ਲਈ ਹੈ ਤੇ ਹੁਣ ਇਹ ਅਖਬਾਰ ਬਾਕੀ ਅਖਬਾਰਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਿਆਂ ਹੈ।

‘ਪੰਜਾਬ ਟਾਇਮਜ਼’ ਪੰਜਾਬੀ ਦੇ ਨਾਲ ਅੰਗਰੇਜ਼ੀ ਐਡੀਸ਼ਨ ਦੀ ਸ਼ੁਰੂਆਤ ਸਲਾਘਾਯੋਗ

ਇਹ ਅਖਬਾਰ ਮੁੱਖ ਸੰਪਾਦਕ ਸ. ਬਲਜੀਤ ਸਿੰਘ ਬਰਾੜ ਅਤੇ ਸੀ.ਈ.ਓ ਮੈਡਮ ਰੁਪਿੰਦਰ ਕੋਰ ਜੀ ਦੀ ਦੇਖ-ਰੇਖ ਹੇਠ ਤਰੱਕੀ ਦੀਆਂ ਬੁਲੰਦੀਆਂ ਨੂੰ ਸਰ ਕਰਕੇ ਨਾਮਣਾ ਖੱਟ ਰਿਹਾ ਹੈ ਅਤੇ ਹਰ ਵਰਗ ਦਾ ਹਰਮਨ ਪਿਆਰਾ ਅਖਬਾਰ ਉਭਰ ਕੇ ਲੋਕਾਂ ਦੇ ਘਰਾਂ ਦਾ ਸਿੰਗਾਰ ਬਣਿਆ ਹੋਇਆਂ ਹੈ। ਇਸ ਅਖਬਾਰ ਵਿਚ ਖੇਡਾਂ, ਸਿਹਤ, ਨਾਰੀ, ਮਨੋਰੰਜਨ, ਸਿੱਖਿਆ, ਧਰਮ, ਸੱਭਿਆਚਾਰ, ਖੇਤੀਬਾੜੀ ਅਤੇ ਨਵੀਂ ਤਕਨਾਲੋਜੀ ਅਤੇ ਗਿਆਨ ਵਿਗਿਆਨ ਆਦਿ ਖਬਰਾਂ ਨੂੰ ਬੜੀ ਪ੍ਰਮੁੱਖਤਾਂ ਨਾਲ ਪ੍ਰਕਾਸ਼ਿਤ ਕੀਤਾ ਜਾਦਾ ਹੈ। ਮੁੱਖ ਸੰਪਾਦਕ ਸ. ਬਲਜੀਤ ਸਿੰਘ ਬਰਾੜ ਅਤੇ ਸੀ.ਈ.ਓ ਮੈਡਮ ਰੁਪਿੰਦਰ ਕੋਰ ਜੀ ਦੀ ਦੂਰ ਅੰਦੇਸ਼ੀ ਸੋਚ ਸਦਕਾ ‘ਪੰਜਾਬ ਟਾਇਮਜ਼’ ਅਖਬਾਰ ਨੂੰ ਆਧੁਨਿਕ ਸਮੇਂ ਵਿਚ ਸਮੇਂ ਦੇ ਹਾਣੀ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਜਿਸ ਕਾਰਨ ਅੱਜ ‘ਪੰਜਾਬ ਟਾਇਮਜ਼’ ਅਖਬਾਰ ਦੀ ਛੱਪਣ ਗਿਣਤੀ ਵਿਚ ਵੀ ਵਾਧਾ ਹੋਇਆ ਅਤੇ ਪੰਜਾਬ ਦੇ ਬੁੱਧੀਜੀਵੀ ਲੋਕ ਇਸ ਅਖਬਾਰ ਨੂੰ ਬੇਹੱਦ ਪਸੰਦ ਕਰਦੇ ਹਨ। ਅੱਜ ‘ਪੰਜਾਬ ਟਾਇਮਜ਼’ ਹਰ ਪੰਜਾਬੀ ਲਈ ਵਰਦਾਨ ਬਣ ਕੇ ਉਭਰ ਰਿਹਾ ਹੈ ਅਤੇ ਪੰਜਾਬ ਦੇ ਲੋਕ ਇਸ ਅਖਬਾਰ ਵਿਚ ਆਪਣੀਆਂ ਖਬਰਾਂ ਅਤੇ ਛੱਪਣਯੋਗ ਸਮੱਗਰੀ ਪ੍ਰਕਾਸ਼ਿਤ ਕਰਵਾ ਕੇ ਮਾਣ ਮਹਿਸੂਸ ਕਰਦੇ ਹਨ।‘ਪੰਜਾਬ ਟਾਇਮਜ਼’ ਅਖਬਾਰ ਨੇ ਇਸ ਅਧਨਿਕ ਯੁੱਗ ਵਿਚ ਇਕ ਅਜਿਹਾ ਨੈੱਟਵਰਕ ਸਥਾਪਤ ਕੀਤਾ ਹੈ, ਕਿ ਉੁਹ ਅੱਜ ਬਾਕੀ ਅਖਬਾਰਾਂ ਦਾ ਮੁਕਾਬਲਾਂ ਕਰਨ ਦੇ ਸਮਰੱਥ ਬਣ ਚੁੱਕਾ ਹੈ। ਅੱਜ ‘ਪੰਜਾਬ ਟਾਇਮਜ਼’ ਅਖਬਾਰ ਆਪਣੇ ਪਾਠਕਾਂ ਦੇ ਦਿਲੀ ਪਿਆਰ ਅਤੇ ਮੋਹ ਸਦਕਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਖ ਬੁਲਾਰਾ ਬਣਨ ਦਾ ਮਾਣ ਹਾਸਲ ਕਰ ਰਿਹਾ ਹੈ। ਭਾਂਵੇ ਕੋਈ ਵੀ ਸਮਾਂ ਹੋਵੇ ‘ਪੰਜਾਬ ਟਾਇਮਜ਼’ ਅਖਬਾਰ ਪੰਜਾਬੀਆਂ ਦੇ ਹੱਕਾਂ ਲਈ ਹਮੇਸ਼ਾਂ ਡੱਟ ਕੇ ਖੜਾ ਹੈ। ਲੋਕ ਮਸਲੇ ਹੋਣ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਵੀ ਕਵਰੇਜ਼ ਹੋਵੇ ‘ਪੰਜਾਬ ਟਾਇਮਜ਼’ ਨੇ ਕਦੇ ਆਪਣੇ ਫ਼ਰਜ਼ਾਂ ਤੋਂ ਮੂੰਹ ਨਹੀਂ ਮੋੜਿਆ। ਦੇਸ਼ਾਂ-ਵਿਦੇਸ਼ਾਂ ਦੇ ‘ਚ ਰਹਿਦੇ ਪਾਠਕਾਂ ਵੱਲੋਂ ਇਸ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਇਸ ਤੋ ਇਲਾਵਾ ‘ਪੰਜਾਬ ਟਾਇਮਜ਼’ ਅਖਬਾਰ ਵੱਲੋਂ ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅੰਗਰੇਜ਼ੀ ਭਾਸ਼ਾ ਵਿਚ ਵੀ ਅਖਬਾਰ ਦੀ ਸ਼ੁਰੂਆਤ ਕੀਤੀ ਹੈ ਅਤੇ ਜਲਦ ਹੀ ਵੈੱਬ ਚੈਨਲ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਜਿਸ ਵਿਚ ਰਾਸ਼ਟਰੀ, ਅੰਤਰਰਾਸ਼ਟਰੀ ਖਬਰਾਂ, ਭੱਖਦੇ ਮਸਲੇ, ਵਿਸ਼ੇਸ਼ ਮੁਲਾਕਾਤਾਂ ਅਤੇ ਹੋਰ ਸਮੱਗਰੀ ਪੇਸ਼ ਕੀਤੀ ਜਾਵੇਗੀ। ਕੁੱਲ ਮਿਲਾ ਕੇ ‘ਪੰਜਾਬ ਟਾਇਮਜ਼’ ਅਖਬਾਰ ਆਪਣੇ ਸਮਾਜ ਤੇ ਲੋਕਾਂ ਦੀ ਦਿੱਖ ਨੂੰ ਸੰਵਾਰਨ ਵਿਚ ਆਪਣਾ ਨਿਰੰਤਰ ਯੋਗਦਾਨ ਪਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਹਰ ਪੰਜਾਬੀ ‘ਪੰਜਾਬ ਟਾਇਮਜ਼’ ਅਖਬਾਰ ਨੂੰ ਪੜ੍ਹਨਾ ਬਣੇ ਮਾਣ ਦੀ ਗੱਲ ਸਮਝਦੇ ਹਨ। ਅਸੀ ਆਸ ਕਰਦੇ ਹਾਂ ਕਿ ਇਹ ਅਖਬਾਰ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਕਰਦਾ ਹੋਇਆ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਰਹੇ ਅਤੇ ਸਮਾਜ ਦੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਦਿੰਦਾ ਰਹੇ।
ਸਟਾਫ ਰਿਪੋਰਟਰ ‘ਪੰਜਾਬ ਟਾਇਮਜ਼’
ਅੰਮ੍ਰਿਤਸਰ।
ਮੋ: 8054852002

LEAVE A REPLY

Please enter your comment!
Please enter your name here