ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਮੁਕਾਬਲਾ ਯਾਦਗਾਰੀ ਹੋ ਨਿਬੜਿਆ

53

ਅੰਮ੍ਰਿਤਸਰ,  (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਮੁਕਾਬਲੇ ਸ਼ਹੀਦ ਦਲਬੀਰ ਸਿੰਘ ਰਣੀਕੇ ਸਟੇਡੀਅਮ ਵਿੱਖੇ ਯਾਦਗਾਰੀ ਹੋ ਨਿਬੜਿਆਂ। ਇਹ ਕੁਸਤੀ ਦੰਗਲ ਮੁਕਾਬਲੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਅਤੇ ਮਾਝੇ ਦੇ ਉੱਘੇ ਸਮਾਜ ਸੇਵਕ ਸ. ਪੂਰਨ ਸਿੰਘ ਸੰਧੂ ਰਣੀਕੇ ਦੀ ਸਮੁੱਚੀ ਅਗਵਾਈ ਹੇਠ ਕਰਵਾਇਆ ਗਿਆ। ਇਸ ਖੇਡ ਮੁਕਾਬਲੇ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਸਬਕਾ ਵਿਧਾਇਕ ਸ. ਵੀਰ ਸਿੰਘ ਲੋਪੋਕੇ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਹਾਜ਼ਰੀ ਲਗਵਾਈ।

“ਕਬੱਡੀ ਖਿਡਾਰੀਆਂ ਅਤੇ ਪਹਿਲਵਾਨਾਂ ਨੇ ਦਿਖਾਏ ਆਪਣੇ ਜ਼ੋਹਰ”
“ਬਜ਼ੁਰਗਾਂ ਦੇ ਕਬੱਡੀ ਮੁਕਾਬਲਿਆ ਨੇ ਚੋਖਾ ਰੰਗ ਬੰਨਿਆ”

ਇਸ ਖੇਡ ਮੇਲੇ ਦੋਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਜਿੱਥੇ ਨਾਮੀ ਪਹਿਲਵਾਨਾਂ ਨੇ ਸ਼ਿਰਕਤ ਕਰਕੇ ਆਪਣੇ-ਆਪਣੇ ਜ਼ੋਹਰ ਦਿਖਾਏ, ਉੱਥੇ ਬਜ਼ੁਰਗਾਂ ਦੀ ਕਬੱਡੀ ਖੇਡ ਨੇ ਵੀ ਖੂਬ ਰੰਗ ਬੰਨਿਆਂ। ਇਸ ਤੋ ਇਲਾਵਾ  ਲੜਕੀਆਂ ਦੀਆਂ ਕੁਸਤੀਆਂ ਅਤੇ ਬਜ਼ੁਰਗਾਂ ਦੀਆਂ ਕੁੱਕੜ ਦੋੜਾਂ ਵੀ ਕਰਵਾਈਆਂ ਗਈਆਂ। ਇਸ ਮੋਕੇ ਸ. ਪੂਰਨ ਸਿੰਘ ਸੰਧੂ ਰਣੀਕੇ ਵੱਲੋਂ ਜਿੱਤਣ ਵਾਲੇ ਨਾਮੀ ਪਹਿਲਵਾਨਾਂ ਅਤੇ ਕਬੱਡੀ ਖਿਡਾਰੀਆਂ ਦੀ ਹੋਸਲਾ ਅਫਜਾਈ ਲਈ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਗਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋ ਪਹਿਲਾ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਨੇ ਆਪਣੇ ਸੱਭਿਆਚਾਰਕ ਗੀਤਾਂ ਰਾਹੀ ਦਰਸ਼ਕਾਂ ਦਾ ਖੂਬ ਮਨੋਰੰਜ਼ਨ ਕੀਤਾ। ਇਸ ਮੋਕੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਅਤੇ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਸਾਂਝੇ ਤੋਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਸ. ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ, ਜਿਨਾਂ ਦੀ ਸ਼ਹਾਦਤ ਆਉਣ ਵਾਲੀ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਰਹੇਗੀ।ਕੈਪਸ਼ਨ: ਬਜ਼ੁਰਗਾਂ ਦੀ ਕਬੱਡੀ ਟੀਮ ਨਾਲ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ, ਪੂਰਨ ਸਿੰਘ ਸੰਧੂ ਰਣੀਕੇ, ਗੁਰਿੰਦਰਪਾਲ ਸਿਸੰਘ ਲਾਲੀ ਰਣੀਕੇ, ਪਹਿਲਵਾਨ ਕੁਲਦੀਪ ਸਿੰਘ, ਹੈਪੀ ਬੋਪਾਰਾਏ ਅਤੇ ਹੋਰ। ਹੇਠਾਂ ਆਪਣੀ-ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਖਿਡਾਰੀ।

 

ਉਨਾਂ ਕਿਹਾ ਕਿ ਸ਼ਹੀਦ ਇਕ ਪਰਿਵਾਰ ਨਾਲ ਸਬੰਧਤ ਨਹੀਂ ਹੁੰਦੇ, ਸਗੋਂ ਉਹ ਕੌਮ ਦਾ ਸਰਮਾਇਆ ਹੁੰਦੇ ਹਨ। ਉਨਾਂ ਕਿਹਾ ਕਿ ਸ. ਸ਼ਾਮ ਸਿੰਘ ਅਟਾਰੀਵਾਲਾ ਨੇ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਵਿਚ ਜਿਸ ਬਹਾਦਰੀ ਨਾਲ ਅੰਗਰੇਜ਼ੀ ਫੌਜਾਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਜਥੇ: ਰਣੀਕੇ ਅਤੇ ਸੰਧੂ ਰਣੀਕੇ ਨੇ ਅੱਗੇ ਕਿਹਾ ਕਿ ਉਹ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹਨ, ਜਿਨਾਂ ਨੇ ਆਪਣੀ ਜਾਨ ਨੂੰ ਦੇਸ਼-ਕੌਮ ਲਈ ਕੁਰਬਾਨ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਉਨਾਂ ਨੇ ਅਣਖ ਦੀ ਖਾਤਿਰ ਸ਼ਹਾਦਤ ਦਿੱਤੀ, ਜਿਸ ਦੀ ਪ੍ਰਸੰਸਾ ਅੰਗਰੇਜ਼ਾਂ ਨੇ ਵੀ ਕੀਤੀ ਸੀ। ਉਨਾਂ ਕਿਹਾ ਕਿ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਬਣੀ ਰਹੇਗੀ, ਜਿਨਾਂ ਨੇ ਅੰਗਰੇਜ਼ ਹਕੂਮਤ ਨੂੰ ਦੇਸ਼ ਵਿਚੋਂ ਕੱਢ ਕੇ ਹੀ ਸਾਹ ਲਿਆ।

ਇਸ ਮੋਕੇ ਸ. ਮੱਖਣ ਸਿੰਘ ਗਿੱਲ ਮਾਲੂਵਾਲ, ਲੱਖਾ ਭਲਵਾਨ ਭੁਸੇ, ਬਾਬਾ ਜਸਵਿੰਦਰ ਸਿੰਘ ਜੋਲੀ, ਰਾਜਬੀਰ ਸਿੰਘ ਤੁੰਗ, ਸਰਵਨ ਸਿੰਘ ਬਿੱਟੂ, ਮਹਿਲ ਸਿੰਘ ਰਣੀਕੇ, ਅਜੀਤ ਸਿੰਘ (ਅਜੀਤ ਗੰਨ ਹਾਊਸ), ਭੋਲਾ ਰਣਗੜ, ਜਥੇ: ਪ੍ਰਗਟ ਸਿੰਘ, ਜਗਤਾਰ ਸਿੰਘ ਚੰਡੀਗੜ੍ਹ, ਹੈਪੀ ਬੋਪਾਰਾਏ, ਬਾਬਾ ਇੰਦਰਬੀਰ ਸਿੰਘ ਵਡਾਲਾ, ਪਹਿਲਵਾਨ ਕੁਲਦੀਪ ਸਿੰਘ, ਮਾਸਟਰ ਮੇਜ਼ਰ ਸਿੰਘ ਰਣੀਕੇ, ਅਜੀਤ ਸਿੰਘ ਸੰਧੂ, ਤਹਿਸੀਲਦਾਰ ਗੁਰਵਰਿਆਮ ਸਿੰਘ, ਜਥੇ: ਜਸਪਾਲ ਸਿੰਘ ਨੇਸ਼ਟਾ, ਪ੍ਰਿੰਸ ਰਣੀਕੇ, ਰੁਪਿੰਦਰ ਸਿੰਘ ਬੇਦੀ, ਸ਼ੇਰਬੀਰ ਸਿੰਘ ਸੰਧੂ, ਬੁੱਧੂ ਭਾਅ ਅਟਾਰੀ, ਰਜਿੰਦਰ ਸਿੰਘ ਰੰਧਾਵਾ ਐਕਸੀਅਨ, ਸਰਪੰਚ ਮਨਜੀਤ ਸਿੰਘ ਅਟਾਰੀ, ਸਾਬੂ ਮਲਹੋਤਰਾ, ਦਵਿੰਦਰ ਸਿੰਘ ਬਾਜਵਾ, ਵਿਨੋਦ ਡੇਅਰੀ ਆਦਿ ਤੋ ਇਲਾਵਾ ਭਾਰੀ ਕਬੱਡੀ ਖੇਡ ਪ੍ਰੇਮੀ ਅਤੇ ਗਿਣਤੀ ਦਰਸ਼ਕ ਹਾਜ਼ਰ ਹਨ।

LEAVE A REPLY

Please enter your comment!
Please enter your name here