ਬਾਬਾ ਚਰਨ ਦਾਸ ਜੀ ਦਾ ਸਲਾਨਾ ਜੋੜ ਮੇਲਾ ਧੂਮ-ਧਾਮ ਨਾਲ ਮਨਾਇਆ ਜਾਵੇਗਾ- ਜਥੇ: ਸ਼ਾਹ

34

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਸੱਚਖੰਡ ਵਾਸੀ ਸੰਤ ਮਹਾਪੁਰਸ਼ ਧੰਨ-ਧੰਨ ਬਾਬਾ ਚਰਨ ਦਾਸ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ 15 ਅਤੇ 16 ਫਰਵਰੀ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਬੜੀ ਸ਼ਰਧਾ ਤੇ ਧੂਮ-ਧਾਮ ਪਿੰਡ ਤਜ਼ੇਚੱਕ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਥੇ: ਪ੍ਰੇਮ ਸਿੰਘ ਸ਼ਾਹ ਨੇ ਦੱਸਿਆ ਕਿ ਜੋੜ ਮੇਲੇ ਸਬੰਧੀ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪੈਣ ਉਪਰੰਤ ਅੱਜ 15 ਫਰਵਰੀ ਸ਼ਾਮ ਤੋਂ ਅਤੇ 16 ਫਰਵਰੀ ਦੁਪਹਿਰ ਤਿੰਨ ਵਜੇ ਤੱਕ ਖੁਲੇ ਪੰਡਾਲ ਵਿੱਚ ਜੁਗੋ-ਜੁਗ ਅਟੱਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਧਾਰਮਿਕ ਦੀਵਾਨ ਸਜਣਗੇ।

ਜਿਸ ਵਿੱਚ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ, ਰਾਗੀ ਤੇ ਢਾਡੀ ਜਥੇ ਸ਼ਬਦ ਗਾਇਣ ਤੇ ਵਾਰਾ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਂ ਸਮੂਹ ਸੰਗਤਾਂ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਜਥੇ: ਸ਼ਾਹ ਨੇ ਦੱਸਿਆਂ ਕਿ ਧਾਰਮਿਕ ਸਮਾਗਮਾ ਦੀ ਸਮਾਪਤੀ ਉਪਰੰਤ ਸ਼ਾਮ 4 ਵਜੇ ਨੋਜ਼ਵਾਨ ਸਪੋਰਟਸ ਸਭਾ ਵੱਲੋ ਸਮੂਹ ਸਾਧ ਸੰਗਤ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਅਤੇ ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਕੈਪਸ਼ਨ: ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇ: ਪ੍ਰੇਮ ਸਿੰਘ ਸ਼ਾਹ।

ਜੋੜ ਮੇਲੇ ਮੋਕੇ ਵੱਖ-ਵੱਖ ਪਕਵਾਨਾ ਦੇ ਲੰਗਰ ਲਗਾਏ ਜਾਣਗੇ। ਇਸ ਮੋਕੇ ਗਿਰਦੋਰ ਮੁਖਤਾਰ ਸਿੰਘ, ਗੁਰਮੇਜ ਸਿੰਘ, ਬਚਨ ਸਿੰਘ ਹਲਵਾਈ, ਜੈਮਲ ਸਿੰਘ ਆੜਤੀ, ਸੱਜਣ ਸਿੰਘ, ਪ੍ਰਧਾਨ ਦਵਿੰਦਰ ਸਿੰਘ, ਰਾਜ ਸਿੰਘ ਕਿਸਾਨ ਆਗੂ, ਪਰਮਜੀਤ ਸਿੰਘ ਪੰਮਾ, ਵਰਿੰਦਰ ਸਿੰਘ ਗੋਲਡੀ, ਅੰਗਰੇਜ਼ ਸਿੰਘ, ਕਰਤਾਰ ਸਿੰਘ ਮੈਂਬਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here