ਮੋਹਾਲੀ ਵਿਖੇ ਪੱਤਰਕਾਰਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਕਰਮੀਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ- ਪੱਟੀ

6

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਮੋਹਾਲੀ ਵਿਖੇ ਧਰਨਾਕਾਰੀ ਪੈਨਸ਼ਨਰਜ ਨਾਲ ਗੱਲਬਾਤ ਕਰਨ ਤੋ ਰੋਕਣ ਤੇ ਪੱਤਰਕਾਰਾਂ ਨਾਲ ਕੀਤੀ ਧੱਕੇ ਮੁੱਕੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਮੰਗ ਕੀਤੀ ਹੈ ਕਿ ਮੀਡੀਆ ਨਾਲ ਵਧੀਕੀ ਕਰਨ ਵਾਲੇ ਪੁਲੀਸ ਵਾਲਿਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।

ਜਾਰੀ ਇੱਕ ਬਿਆਨ ਰਾਹੀ ਸ੍ਰ ਪੱਟੀ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਨਵੇ ਡੀ. ਜੀ. ਪੀ ਸ੍ਰੀ ਦਿਨਕਰ ਗੁਪਤਾ ਦੇ ਆਹੁਦਾ ਸੰਭਾਲਣ ਦੇ ਸਿਰਫ ਚਾਰ ਦਿਨਾਂ ਵਿੱਚ ਹੀ ਪਹਿਲਾਂ ਅਧਿਆਪਕਾਂ ਦੀ ਪਟਿਆਲਾ ਵਿਖੇ ਖਿੱਚ ਧੂਹ ਕੀਤੀ ਗਈ ਤੇ ਹੁਣ ਜਿੰਦਗੀ ਦੀ 6 ਦਹਾਕੇ ਤੋ ਵੱਧ ਪੂਰਾ ਕਰ ਚੁੱਕੇ ਪੈਨਸ਼ਰਜ਼ ਤੇ ਵੀ ਮੋਹਾਲੀ ਵਿਖੇ ਧੂਹ ਘਸੀਟ ਕੀਤੀ ਗਈ ਜੋ ਪੁਲੀਸ ਲਈ ਬਹੁਤ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਗੈਂਗ ਰੈਪ ਕਾਂਡ ਦੀ ਵੀ ਜੇਕਰ ਮੁੱਢਲੇ ਰੂਪ ਵਿੱਚ ਨਿਆਂਇਕ ਜਾਂਚ ਕਰਵਾਈ ਜਾਵੇ ਤਾਂ ਕਈ ਹੋਰ ਪਰਤਾਂ ਵੀ ਖੁੱਲ ਸਕਦੀਆ ਹਨ।ਕੈਪਸ਼ਨ: ਮੀਟਿੰਗ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਜਸਬੀਰ ਸਿੰਘ ਪੱਟੀ।

ਉਨ੍ਹਾਂ ਕਿਹਾ ਕਿ ਇਹ ਕਾਂਡ ਵੀ ਸ੍ਰੀ ਗੁਪਤਾ ਦੇ ਆਹੁਦਾ ਸੰਭਾਲਣ ਉਪਰੰਤ ਹੀ ਵਾਪਰਨਾ ਸਾਬਤ ਕਰਦਾ ਹੈ ਕਿ ਪੁਲੀਸ ਪ੍ਰਸ਼ਾਸ਼ਨ ਵਿੱਚ ਕੁਝ ਕਾਲੀਆ ਭੇਡਾਂ ਵੀ ਮੌਜੂਦ ਹਨ, ਜੋ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨੀਆ ਚਾਹੁੰਦੀਆ ਹਨ। ਸ੍ਰ ਪੱਟੀ ਨੇ ਕਿਹਾ ਕਿ ਜੇਕਰ ਮੋਹਾਲੀ ਵਿਖੇ ਨਿਊਜ ਚੈਨਲ 18 ਦੇ ਪੱਤਰਕਾਰ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਅਧਿਕਾਰੀਆ ਦੇ  ਖਿਲਾਫ ਤੁਰੰਤ ਲੋੜੀਦੀ ਕਾਰਵਾਈ ਨਹੀ ਕੀਤੀ ਜਾਂਦੀ ਤਾਂ ਫਿਰ ਪੱਤਰਕਾਰ ਭਾਈਚਾਰਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਜਿਸ ਤੋ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਤੇ ਪੁਲੀਸ ਜਿੰਮੇਵਾਰ ਹੋਵੇਗੀ।

LEAVE A REPLY

Please enter your comment!
Please enter your name here