ਆਧੁਨਿਕ ਭਾਰਤ ਦੇ ਨਿਰਮਾਣ ‘ਚ ਅਹਿਮ ਯੋਗਦਾਨ ਪਾ ਰਿਹਾ ਸਰਹੱਦੀ ਖੇਤਰ ਦਾ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ

29

ਪੇਸ਼ਕਸ਼:- ਜਤਿੰਦਰ ਸਿੰਘ ਬੇਦੀ

ਸਿੱਖ ਧਰਮ ਦੀ ਸਿਰਮੋਰ ਧਾਰਮਿਕ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਧਰਮ ਦੇ ਮਹਾਨ ਧਰਮ ਅਸਥਾਨ, ਭਵਨ ਨਿਰਮਾਣ, ਖੇਡ ਖੇਤਰ ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਦੇ ਨਿਰਮਾਣ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਬੇਸ਼ਕ ਇਹ ਕਾਰਜ਼ ਸੰਗਤਾਂ ‘ਤੇ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਦੇ ਨਾਲ ਸੰਪੂਰਨ ਹੋਏ ਹਨ, ਪਰ ਗੁਰੂ ਘਰ ਤੇ ਪੰਥ ਦੇ ਨਾਂਅ ਤੇ ਦਿੱਤੀ ਜਾਂਦੀ ਹੋਸਲਾ ਅਫਜਾਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੰਨਾਂ ਕਾਰਜਾਂ ਨੂੰ ਬਹੁਤ ਵੱਡੀ ਦੇਣ ਹੈ। ਜਿਸ ਨੂੰ ਸਿੱਖ ਸੰਗਤਾਂ ਕਦੇ ਵੀ ਅੱਖੋ ਪਰੋਖੇ ਨਹੀ ਕਰ ਸਕਦੀਆਂ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਂਵਨਾ ਨਾਲ ਕੀਤੀਆਂ ਕਾਰ ਸੇਵਾਵਾਂ ਦੀਆਂ ਮਿਸਾਲਾਂ ਤੇ ਉਦਾਹਰਨਾਂ ਪੜਚੋਲਣ ਦੀ ਲੋੜ ਨਹੀ।

ਸਿੱਖ ਪੰਥ ਵਿਚ ਇਸ ਧਾਰਮਿਕ ਸੰਸਥਾਂ ਵਰਗਾ ਕੋਈ ਸਾਨੀ ਨਹੀ ਹੈ, ਜਿੰਨਾਂ ਦਾ ਨਾਮ ਸਿੱਖ ਪੰਥ ਵਿਚ ਬੜੇ ਅਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇੰਨਾਂ ਵਿਚੋਂ ਹੀ ਇਕ ਮਹਾਨ ਧਾਰਮਿਕ ਸਖਸ਼ੀਅਤ ਸ਼ਹੀਦ ਬਾਬਾ ਜੀਵਨ ਸਿੰਘ ਜੀ (ਰੰਘਰੇਟੇ ਗੁਰੂ ਕੇ ਬੇਟੇ) ਦਾ ਨਾਮ ਉਭਰ ਕੇ ਸਾਹਮਣੇ ਆਉਦਾ ਹੈ, ਜਿੰਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆਂ ਨਹੀ ਜਾ ਸਕਦਾ, ਪਰ ਆਧੁਨਿਕ ਭਾਰਤ ਦੇ ਨਿਰਮਾਣ ‘ਚ ਜ਼ਿਲ੍ਹਾ ਅੰਮ੍ਰਿਤਸਰ ‘ਚ ਭਾਰਤ- ਪਾਕਿਸਤਾਨ ਦੇ ਸਰਹੱਦੀ ਪਿੰਡ ਹੁਸ਼ਿਆਰ ਨਗਰ ‘ਚ ਖੋਲਿਆ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਦੇ ਨਿਰਮਾਣ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਹੀ ਇਹ ਕਾਲਜ ਖੁੱਲਣ ਵਿਚ ਸਹਾਈ ਸਿੱਧ ਹੋਇਆ ਹੈ।

ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਦੀ ਸੁੰਦਰ ਇਮਾਰਤ ਦਾ ਦ੍ਰਿਸ਼।

ਜੋ ਆਪਣੇ ਆਪ ‘ਚ ਇਕ ਨਿਵੇਕਲਾ ਤੇ ਬੇਮਿਸਾਲ ਸਹੂਲਤਾਂ ਨਾਲ ਲੈਸ ਹੈ। ਸਰਹੱਦੀ ਖੇਤਰ ਦੇ ਬੱਚਿਆਂ ਨੂੰ ਉੱਚ ਸਿੱਖਿਆਂ ਦੇ ਨਾਲ ਮਾਲਾ-ਮਾਲ ਕਰਨ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ‘ਚ ਇਸ ਕਾਲਜ ਦੀ ਸਥਾਪਨਾ ਸੰਨ 2011 ‘ਚ ਕੀਤੀ ਸੀ ਅਤੇ ਇਸ ਦਾ ਨੀਂਹ ਪੱਥਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ੍ਰੌਮਣੀ ਗੁ: ਪ੍ਰੰ. ਕਮੇਟੀ ਦੇ ਸਾਬਕਾ ਪ੍ਰਧਾਨ ਜਥੇ: ਅਵਾਤਰ ਸਿੰਘ ਮੱਕੜ ਅਤੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ 17 ਦਸੰਬਰ 2008 ਨੂੰ ਰੱਖਿਆ ਸੀ। ਸਾਲ 2013 ਤੋਂ ਇਸ ਦੀ ਐਫੀਲੀਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨਾਲ ਹੋਈ ਸੀ। ਕਾਲਜ ਦੀ ਤਰੱਕੀ ‘ਤੇ ਉਨਤੀ ਲਈ ਸਜੋਏ ਸੁਪਨੇ ਨੂੰ ਇੱਥੋਂ ਦੇ ਪ੍ਰਿੰਸੀਪਲ ਡਾ. ਫੁਲਵਿੰਦਰ ਪਾਲ ਸਿੰਘ ਵਲੋਂ ਹਰ ਹੀਲੇ ਪੂਰਾ ਕਰਨ ‘ਤੇ ਨੇਪਰੇ ਚਾੜਨ ਦੀ ਠਾਣੀ ਹੋਈ ਹੈ। ਸ੍ਰੋਮਣੀ ਕਮੇਟੀ ਨੇ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਦਾ ਨਿਰਮਾਣ ਜੰਗੀ ਪੱਧਰ ‘ਤੇ ਸ਼ੁਰੂ ਕਰਵਾ ਕੇ ਕੁੱਝ ਸਮੇਂ ਵਿਚ ਹੀ ਕਾਲਜ ਦੀ ਬਹੁ ਆਧੁਨਿਕ ਤਕਨੀਕ ਵਾਲੀ ਵਿਸ਼ਾਲ ‘ਤੇ ਸੁੰਦਰ ਇਮਾਰਤ ਖੜੀ ਕਰਕੇ ਸਰਹੱਦੀ ਖਿਤੇ ਨੂੰ ਉੇਚੇਰੀ ਸਿੱਖਿਆ ਹਾਸਿਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਦਾਖਲੇ ਲਈ ਖੁੱਲਾ ਸੱਦਾ ਦਿੱਤਾ।

ਇਸ ਸਮੇਂ ਕਾਲਜ ਵਿਚ ਹਜ਼ਾਰਾਂ ਵਿਦਿਆਰਥੀ ਅਤੇ ਵਿਦਿਆਰਥਣਾਂ ਆਧੁਨਿਕ ਸਹੂਲਤਾਂ ਭਰਪੂਰ ਉਚੇਚੀ ਸਿੱਖਿਆਂ ਹਾਸਿਲ ਕਰ ਰਹੇ ਹਨ। ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਪੰਜਾਬ ਦੇ ਸਰਹੱਦੀ ਖੇਤਰ ਜ਼ਿਲਾਂ ਅੰਮ੍ਰਿਤਸਰ ਤੋ ਕਰੀਬ 23 ਕਿਲੋਮੀਟਰ ਦੂਰ ਅਤੇ ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ਤੋਂ ਕੇਵਲ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸ਼ੂਧ ਤੇ ਸ਼ਾਂਤ ਵਾਤਾਵਰਨ ‘ਚ ਖੁੱਲਾ ਇਹ ਕਾਲਜ ਅਧੁਨਿਕ ਤਕਨੀਕ ਨਾਲ ਲੈਸ ਹੈ। ਲੋਕਲ ਵਿਦਿਆਰਥੀਆਂ ਦੇ ਜਿੱਥੇ ਆਉਣ ਜਾਣ ਲਈ ਨਵੀਆਂ ਨਿਕੋਰ ਬੱਸਾਂ ਦਾ ਪ੍ਰਬੰਧ ਹਨ, ਉੱਥੇ ਬਾਕੀ ਕਾਲਜਾਂ ਦੇ ਮੁਕਾਬਲੇ  ਫੀਸਾਂ ‘ਚ ਵੀ ਕਾਫੀ ਅੰਤਰ ਹੈ ਤੇ ਫੀਸਾਂ ‘ਚ ਵੀ ਕਿਸ਼ਤਾਂ ਦੀ ਸਹੂਲਤ ਹੈ। ਕਾਲਜ ਵਿਚ ਪੜਾਈ ਤੋਂ ਇਲਾਵਾ ਖੇਡਾਂ, ਰੰਗਾਂ-ਰੰਗ ਪ੍ਰੋਗਰਾਮ, ਵਿਦਿਅਕ ਪ੍ਰਤੀਯੋਗਤਾਵਾਂ, ਕਾਨਫਰੰਸਾਂ, ਜਨਰਲ ਪੇਪਰ ਪੇਸਕਸ਼, ਦਸਤਾਰ ਮੁਕਾਬਲੇ, ਸੈਮੀਨਾਰ ਅਤੇ ਵਿਦਿਆਰਥੀ ਪ੍ਰੈਸਨੈਲਟੀ ਆਦਿ ‘ਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਇਸ ਕਾਲਜ ਦੇ ਪ੍ਰਿੰਸੀਪਲ ਡਾ. ਫੁਲਵਿੰਦਰ ਪਾਲ ਸਿੰਘ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਤਤਪਰ ‘ਤੇ ਯਤਨਸ਼ੀਲ ਹਨ।

ਪ੍ਰਿੰਸੀਪਲ ਡਾ. ਫੁਲਵਿੰਦਰ ਪਾਲ ਸਿੰਘ।

ਇਸ ਵਿਦਿਅਕ ਅਦਾਰੇ ਤੋਂ ਪੜੇ ਸੈਂਕੜੇ ਵਿਦਿਆਰਥੀ ਤੇ ਵਿਦਿਆਰਥਣਾਂ ਆਪਣੇ ਮਾਤਾ-ਪਿਤਾ ਅਤੇ ਕਾਲਜ ਦਾ ਨਾਂਅ ਰੋਸ਼ਨ ਕਰ ਰਹੇ ਹਨ। ਵਿਦਿਆਰਥੀਆਂ ਦੇ ਖੇਡਣ ਲਈ ਜਿੱਥੇ ਖੁੱਲੀ ਤੇ ਸਾਂਤ ਵਾਤਾਵਰਣ ਵਾਲੀ ਗਿਰਾਉਡ ਦਾ ਨਿਰਮਾਣ ਕੀਤਾ ਗਿਆ ਹੈ, ਉੱਥੇ ਕਾਲਜ ‘ਚ ਲੱਗੇ ਰੰਗ-ਬਿਰੰਗੇ ਫੁੱਲ ਹਰੇਕ ਆਏ ਗਏ ਦਾ ਸਵਾਗਤ ਕਰਦੇ ਹਨ। ਵਧੇਰੇ ਜਾਣਕਾਰੀ ਲਈ ਜਦ ਇੱਥੋਂ ਦੇ ਪ੍ਰਿੰਸੀਪਲ ਡਾ. ਫੁਲਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਵੱਲੋਂ ਕਾਲਜ ਦੀ ਸਥਾਪਨਾ ਦਾ ਮੰਤਵ ਸਰਹੱਦੀ ਖੇਤਰ ਵਿਚ ਉੱਚ ਵਿਦਿਆ ਦਾ ਪ੍ਰਸਾਰ ਕਰਕੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੀ ਪੀੜ੍ਹੀ ਨੂੰ ਸਿੱਧੇ ਰਸਤੇ ਪਾਉਣਾ ਅਤੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਦੱਸਿਆਂ ਕਿ ਇਸ ਸੰਦਰਭ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸਹਿ-ਸੱਭਿਆਚਾਰ ਗਤੀਵਿਧੀਆਂ ਅਤੇ ਗੁਰਮਤਿ ਪ੍ਰਚਾਰ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਇਸ ਤੋ ਇਲਾਵਾ ਕਾਲਜ ਦੇ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡਾਂ ਦੇ ਅੰਤਰ ਕਾਲਜ ਮੁਕਾਬਲੇ ਅਤੇ ਖਾਲਸਾਈ ਖੇਡਾਂ ਵਿਚ ਮੱਲ੍ਹਾਂ ਮਾਰ ਚੁੱਕੇ ਹਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਤੇ ਖਾਲਸਾਈ ਯੁਵਕ ਮੇਲੇ ਦੋਰਾਨ ਕਵੀਸ਼ਰੀ, ਗਿੱਧਾ, ਭੰਗੜਾ, ਪੇਂਟਿੰਗ, ਲੋਕ ਗੀਤ, ਧਾਰਮਿਕ ਕੁਇਜ਼, ਨਿਬੰਧ ਲੇਖਨ, ਧਾਰਮਿਕ ਪ੍ਰੀਖਿਆ, ਸੁੰਦਰ ਦਸਤਾਰ ਅਤੇ ਗੁਰਬਾਣੀ ਕੰਠ ਮੁਕਾਬਲਿਆਂ ਵਿੱਚੋਂ ਵਿਦਿਆਰਥੀਆਂ ਨੇ ਵਿਸ਼ੇਸ਼ ਸਥਾਨ ਹਾਸਲ ਕੀਤੇ ਹਨ। ਇੱਥੇ ਵਰਨਣਯੋਗ ਹੈ ਕਿ ਬੜੀ ਹੀ ਸੁਚੱਜੀ ਤੇ ਸਾਰਥਕ ਸੋਚ ਨੂੰ ਲੈ ਕੇ ਸਰਹੱਦੀ ਇਲਾਕਾ ਨਿਵਾਸੀਆਂ ਦੇ ਬੱਚਿਆਂ ਲਈ ਖੋਲੋ ਗਏ ਇਸ ਉਚੇਰੀ ਸਿੱਖਿਆ ਵਾਲੇ ਕਾਲਜ ਵਿਚ ਉੱਚ ਤਾਮੀਲ ਹਾਸਿਲ ਕਰਨ ‘ਤੇ ਲਾਹਾ ਲੈਣ ਵਿਚ ਸਾਨੂੰ ਕੋਈ ਕਸਰ ਨਹੀ ਛੱਡਣੀ ਚਾਹੀਦੀ।
ਪੇਸ਼ਕਸ਼:-
ਜਤਿੰਦਰ ਸਿੰਘ ਬੇਦੀ
ਅੰਮ੍ਰਿਤਸਰ।
ਮੋ: 8054852002

LEAVE A REPLY

Please enter your comment!
Please enter your name here