ਖਾਲਸਾ ਕਾਲਜ ਨਰਸਿੰਗ ਵਿਖੇ ਇੱਕ ਸੜਕ ਸੁਰੱਖਿਆ ਸੈਮੀਨਾਰ ਦਾ ਆਯੌਜਨ ਕੀਤਾ ਗਿਆ

19

ਅੰਮ੍ਰਿਤਸਰ (ਸੁਖਬੀਰ ਸਿੰਘ)- ਮਾਨਯੋਗ ਸ੍ਰੀ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਨਿਰਦੇਸ਼ਾ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਸ: ਪਰਮਜੀਤ ਸਿੰਘ, ਏ.ਐਸ.ਆਈ ਕੰਵਲਜੀਤ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਵੱਲੋ ਖਾਲਸਾ ਕਾਲਜ ਨਰਸਿੰਗ ਵਿਖੇ ਇੱਕ ਸੜਕ ਸੁਰੱਖਿਆ ਸੈਮੀਨਾਰ ਦਾ ਆਯੌਜਨ ਕੀਤਾ ਗਿਆ। ਇਸ ਸੈਮੀਨਾਰ ਦੋਰਾਨ ਸ. ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਅਤੇ ਸ. ਗੁਰਮੀਤ ਸਿੰਘ ਏ.ਸੀ.ਪੀ ਟ੍ਰੈਫਿਕ ਵਿਸ਼ੇਸ਼ ਤੋਰ ਤੇਰ ਤੇ ਸਿਰਕਤ ਕੀਤੀ। ਸੈਮੀਨਾਰ ਦੋਰਾਨ ਸ. ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਅਤੇ ਸ. ਗੁਰਮੀਤ ਸਿੰਘ ਏ.ਸੀ.ਪੀ ਟ੍ਰੈਫਿਕ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆ ਨੂੰ ਨਸ਼ਿਆ ਅਤੇ ਹੋਰ ਕੁਰੀਤੀਆ ਤੋ ਦੂਰ ਰਹਿਣ ਲਈ ਪ੍ਰੇਰਿਆ ਇਸ ਤੋ ਇਲਾਵਾ ਵਾਤਾਵਰਣ, ਸਾਫ-ਸਫਾਈ, ਬਿਜਲੀ ਪਾਣੀ ਦੀ ਦੂਰਵਰਤੋ ਰੋਕਣ ਬਾਰੇ ਬਹੁਤ ਹੀ ਸੁੱਚਜੇ ਢੰਗ ਨਾਲ ਸਮਝਾਇਆ।

ਇੰਸ: ਪਰਮਜੀਤ ਸਿੰਘ ਵੱਲੋ ਵਿਦਿਆਰਥੀਆ ਨੂੰ ਮੋਟਰ ਵਹੀਕਲ ਐਕਟ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਦੋਰਾਨ ਬੱਚਿਆ ਨੂੰ ਉਵਰ ਸਪੀਡ, ਟ੍ਰਿਪਲ ਰਾਈਡਿੰਗ, ਰੈਸ ਡਰਾਈਵਿੰਗ, ਡ੍ਰਿੰਕ ਐਂਡ ਡਰਾਈਵਿੰਗ, ਰੈਡ ਲਾਈਟ ਜੰਪ ਨਾ ਕਰਨ ਅਤੇ ਅੰਡਰਏ॥ ਵਿਦਿਆਰਥੀਆ ਨੂੰ ਡਰਾਈਵਿੰਗ ਨਾ ਕਰਨ ਸਬੰਧੀ ਦੱਸਿਆ ਗਿਆ। ਇਸ ਮੋਕੇ ਪ੍ਰਿਸੀਪਲ ਮੈਡਮ ਕੰਵਲਜੀਤ ਕੌਰ ਅਤੇ ਲੈਕਚਰਾਰ ਜਸਪ੍ਰੀਤ ਕੌਰ ਅਤੇ ਵਿਦਿਆਰਥੀ ਹਾਜਰ ਸਨ। ਸੈਮੀਨਾਰ ਦੇ ਆਖੀਰ ਪ੍ਰਿੰਸੀਪਲ ਮੈਡਮ ਕੰਵਲਜੀਤ ਕੌਰ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਆਖੀਰ ਵਿੱਚ ਹਾਜਰ ਵਿਦਿਆਰਥੀਆ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰਣ ਲਿਆ।

LEAVE A REPLY

Please enter your comment!
Please enter your name here