ਡਿਪਟੀ ਕਮਿਸ਼ਨਰ ਵੱਲੋਂ ਬੀ ਆਰ ਟੀ ਐਸ ਦੀ ਜਾਂਚ

13

ਅੰਮ੍ਰਿਤਸਰ, (ਸੁਖਬੀਰ ਸਿੰਘ)- ਅੱਜ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਬੀ ਆਰ ਟੀ ਐਸ ਪ੍ਰਾਜੈਕਟ (ਬੱਸ ਰੈਪਿਡ ਟਰਾਂਜਿਟ ਸਿਸਟਮ) ਦੀ ਜਾਂਚ ਕੀਤੀ ਅਤੇ ਬੱਸ ਵਿਚ ਚੜ ਕੇ ਸਵਾਰੀ ਦਾ ਨਜ਼ਾਰਾ ਲਿਆ, ਉਥੇ ਸਵਾਰੀਆਂ ਨਾਲ ਵੀ ਗੱਲਬਾਤ ਕਰਕੇ ਉਨਾਂ ਦੇ ਸੁਝਾਅ ਲਏ। ਉਨਾਂ ਦੱਸਿਆ ਕਿ ਹੁਣ ਤੱਕ 15 ਲੱਖ ਤੋਂ ਵੱਧ ਸਵਾਰੀਆਂ ਇੰਨਾਂ ਬੱਸਾਂ ਵਿਚ ਸਫਰ ਕਰ ਚੁੱਕੀਆਂ ਹਨ ਅਤੇ ਇਸ ਵੇਲੇ ਦੋ ਰੂਟਾਂ ‘ਤੇ 93 ਏ. ਸੀ. ਬੱਸਾਂ ਚੱਲ ਰਹੀਆਂ ਹਨ।

ਬੱਸ ਵਿਚ  ਬੈਠ ਕੇ ਕੀਤੀ ਸਵਾਰੀਆਂ ਨਾਲ ਗੱਲਬਾਤ
15 ਲੱਖ ਲੋਕਾਂ ਨੂੰ ਸਫਰ ਸਹੂਲਤ ਦੇ ਚੁੱਕੀਆਂ ਹਨ ਬੀ ਆਰ ਟੀ ਐਸ ਬੱਸਾਂ-ਢਿਲੋਂ

ਸ. ਢਿਲੋਂ ਨੇ ਦੱਸਿਆ ਕਿ ਕਰੀਬ 545 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਾਂਝੀ ਭਾਈਵਾਲੀ ਨਾਲ ਹੋਂਦ ਵਿਚ ਆਇਆ ਹੈ ਅਤੇ ਹੁਣ ਤੱਕ ਇਹ ਬੱਸਾਂ ਭਾਰਤ ਦੇ 12 ਸ਼ਹਿਰਾਂ ਵਿਚ ਸਫਲਤਾ ਨਾਲ ਚੱਲ ਰਹੀਆਂ ਹਨ ਅਤੇ ਜਿੰਨਾ ਉਤਸ਼ਾਹ ਲੋਕਾਂ ਨੇ ਇੰਨਾਂ ਬੱਸਾਂ ਨੂੰ ਵਿਖਾਇਆ ਹੈ, ਉਸ ਤੋਂ ਇੰਨਾਂ ਦੇ ਕਾਮਯਾਬ ਹੋਣ ਦੀ ਆਸ ਬੱਝੀ ਹੈ।  ਉਨਾਂ ਦੱਸਿਆ ਕਿ ਮੁਫਤ ਸਫਰ ਦਾ ਦਿੱਤਾ ਹੋਇਆ ਸਮਾਂ, ਜੋ ਕਿ ਤਿੰਨ ਮਹੀਨੇ ਹੈ, ਮਗਰੋਂ ਸਕੂਲੀ ਬੱਚਿਆਂ ਨੂੰ  ਮੁਫ਼ਤ ਅਤੇ ਕਾਲਜ ਵਿਦਿਆਰਥੀ ਨੂੰ 66 ਫੀਸਦੀ ਰਿਆਇਤ ਤੋਂ ਇਲਾਵਾ ਸਿਨੀਅਰ ਸਿਟੀਜਨ ਅਤੇ ਦਿਵਿਆਂਗ ਸਵਾਰੀ ਨੂੰ ਵੀ ਵੱਡੀ ਰਾਹਤ ਮਿਲੇਗੀ।

ਇਸ ਮੌਕੇ ਬੱਸ ਦੇ ਪ੍ਰਾਜੈਕਟ ਮੈਨੇਜਰ ਸਿਮਰਜੋਤ ਸਿੰਘ ਨੇ ਦੱਸਿਆ ਕਿ 31 ਕਿਲੋਮੀਟਰ ਦੇ ਰੂਟ, ਜਿਸ ਵਿਚ ਇੰਡੀਆ ਗੇਟ ਤੋਂ ਵੇਰਕਾ, ਵੇਰਕਾ ਤੋਂ ਅੰਮ੍ਰਿਤਸਰ ਐਂਟਰੀ ਗੇਟ ਅਤੇ ਇੰਡੀਆ ਗੇਟ ਤੋਂ ਅੰਮ੍ਰਿਤਸਰ ਐਂਟਰੀ ਗੇਟ ਸ਼ਾਮਿਲ ਹੈ, ਤੱਕ ਅੱਜ ਤੋਂ 97 ਬੱਸਾਂ ਦਾ ਕਾਫਲਾ ਚਾਲੂ ਕਰ ਦਿੱਤਾ ਗਿਆ ਹੈ ਅਤੇ ਹਰੇਕ ਰੂਟ ‘ਤੇ ਚਾਰ ਮਿੰਟ ਬਾਅਦ  ਬੱਸ ਸਰਵਿਸ ਨਿਰੰਤਰ ਜਾਰੀ ਹੈ। ਇਸ ਤੋਂ ਇਲਾਵਾ ਰੂਟ ਉਤੇ ਬਣੇ 47 ਬੱਸ ਅੱਡਿਆਂ ਵਿਚ ਲੱਗੀਆਂ ਸਕੀਰਨਾਂ ‘ਤੇ ਬੱਸ ਦੀ ਆਮਦ ਨਾਲੋ-ਨਾਲ ਵੇਖੀ ਜਾ ਸਕਦੀ ਹੈ ਅਤੇ ਬੱਸਾਂ ਵਿਚ ਕੈਮਰੇ, ਜੀ ਪੀ ਐਸ, ਆਟੋਮੈਟਿਕ ਦਰਵਾਜੇ, ਵਾਤਾਅਨਕੂਲ ਆਦਿ ਦੀ ਸਹੂਲਤ ਦਿੱਤੀ ਹੋਈ ਹੈ, ਜੋ ਕਿ ਸਾਫ ਤੇ ਸੁਰੱਖਿਅਤ ਸਫਰ ਲਈ ਜ਼ਰੂਰੀ ਹੈ।

LEAVE A REPLY

Please enter your comment!
Please enter your name here