ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਕਮਿਸਟਰੀ ਵਿਭਾਗ ਨੇ ਰਾਸ਼ਟਰੀ ਵਿਗਿਆਨ ਦਿਵਸ (ਨੈਸ਼ਨਲ ਸਾਇੰਸ ਡੇ) ਉੱਪਰ ਡੀ.ਬੀ.ਟੀ. ਵੱਲੋਂ ਸਪਾਂਸਰ ਗੈਸਟ ਲੈਕਚਰ ਦਾ ਕੀਤਾ ਆਯੋਜਨ

4

ਅੰਮ੍ਰਿਤਸਰ, (ਸੁਖਬੀਰ ਸਿੰਘ)- ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਕਮਿਸਟਰੀ ਵਿਭਾਗ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਉਂਦਿਆਂ ਡੀ.ਬੀ.ਟੀ. ਵੱਲੋਂ ਸਪਾਂਸਰ “ਸਾਇੰਸ ਫ਼ਾਰ ਅ ਬੈਟਰ ਲੀਵਿੰਗ” ਅਤੇ ‘ਦ ਬਿਊਟੀਫੁੱਲ ਜਰਨੀ ਆਫ ਓਰਗੈਨਿਕ ਕਮਿਸਟਰੀ’ ਉੱਪਰ ਗੈਸਟ ਲੈਕਚਰ ਕਰਵਾਇਆ। ਇਸ ਗੈਸਟ ਲੈਕਚਰ ਦੇ ਪ੍ਰਮੁੱਖ ਪ੍ਰਵਕਤਾ ਡਾ. ਵੰਦਨਾ ਭੱਲਾ, ਐਸੋਸੀਏਟ ਪ੍ਰੋਫ਼ੈਸਰ, ਕਮਿਸਟਰੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸਨ। ਡਾ. ਵੰਦਨਾ ਨੇ ਆਪਣੀ ਗੱਲਬਾਤ ਦੌਰਾਨ ਬੀ.ਐਸ.ਸੀ. ਮੈਡੀਕਲ, ਬੀ.ਐਸ.ਸੀ. ਨਾਨ-ਮੈਡੀਕਲ ਅਤੇ ਬੀ.ਐਸ.ਸੀ. ਬਾਇਓਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਸਾਇੰਸ ਦੇ ਉਦੇਸ਼ ਅਤੇ ਮਹੱਤਤਾ ਦੱਸਦੇ ਹੋਇਆਂ ਕਮਿਸਟਰੀ ਨਾਲ ਬਿਹਤਰ ਜੀਵਨ ਜਿਊਣ ਦੇ ਤਰੀਕੇ ਸਾਂਝੇ ਕੀਤੇ।

ਇਸ ਮੌਕੇ ਉੱਪਰ ਡਾ. ਵੰਦਨਾ ਨੇ ਵਿਦਿਆਰਥੀਆਂ ਨੂੰ ਸਰ ਸੀ.ਵੀ. ਰਮਨ ਦੀ ਜ਼ਿੰਦਗੀ ਅਤੇ ਪ੍ਰਾਪਤੀਆਂ ਬਾਰੇ ਵੀ ਗਿਆਨ ਦਿੱਤਾ ਅਤੇ ਇਹ ਵੀ ਦੱਸਿਆ ਕਿ ਸੀ.ਵੀ. ਰਮਨ ਦੀਆਂ ਖੋਜਾਂ ਦੇ ਪ੍ਰਭਾਵ ਕਰਕੇ ਹੀ ਰਾਸ਼ਟਰੀ ਵਿਗਿਆਨ ਦਿਵਸ ਭਾਰਤ ਵਿਚ ਮਨਾਇਆ ਜਾਂਦਾ ਹੈ।
ਪਿੰ੍ਰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਵੱਲੋਂ ਜਾਣਕਾਰੀ ਭਰਪੂਰ ਲੈਕਚਰ ਦੇਣ ਲਈ ਧੰਨਵਾਦ ਕੀਤਾ। ਉਹਨਾਂ ਨੇ ਅਜਿਹੇ ਸਫ਼ਲ ਪ੍ਰੋਗਰਾਮ ਕਰਨ ਲਈ ਡਾ. ਪੂਨਮ ਖੁੱਲਰ, ਮੁੱਖੀ, ਕਮਿਸਟਰੀ ਵਿਭਾਗ ਅਤੇ ਹੋਰ ਫੈਕਲਟੀ ਮੈਂਬਰ ਮਿਸ ਵੰਦਨਾ ਗੁਪਤਾ, ਮਿਸ ਅਨੂ ਸੈਣੀ, ਮਿਸ ਲਵਯਨਾ ਟੰਡਨ, ਮਿਸ ਰਾਜਪ੍ਰੀਤ ਕੌਰ, ਮਿਸ ਪ੍ਰਭਜੋਤ ਕੌਰ, ਮਿਸ ਰਵਨੀਤ ਕੌਰ ਅਤੇ ਮਿਸ ਆਸਥਾ ਅਗਰਵਾਲ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here