ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਚੋਣ ਅਮਲ ਵਿਚ ਲੱਗੇ ਅਧਿਕਾਰੀਆਂ ਨਾਲ ਮੀਟਿੰਗ

7

ਅੰਮ੍ਰਿਤਸਰ, (ਸੁਖਬੀਰ ਸਿੰਘ)- ਆ ਰਹੀਆਂ ਲੋਕ ਸਭ ਚੋਣਾਂ ਨੂੰ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਚੋਣ ਅਧਿਕਾਰੀ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਅੱਜ ਚੋਣ ਕੰਮ ਵਿਚ ਲੱਗੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਕੋਲੋਂ ਹੁਣ ਤੱਕ ਕੀਤੇ ਹੋਏ ਕੰਮਾਂ ਦਾ ਵੇਰਵਾ ਲੈਂਦੇ ਹੋਏ ਭਵਿੱਖ ਲਈ ਕੀਤੀ ਵਿਉਂਤਬੰਦੀ ਬਾਬਤ ਵਿਸਥਾਰ ਵਿਚ ਜਾਣਕਾਰੀ ਲਈ।   ਸ. ਢਿਲੋਂ ਨੇ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਚੋਣਾਂ ਕਰਵਾਉਣ ਲਈ ਲਗਾਏ ਜਾਣ ਵਾਲੇ ਅਮਲੇ ਦੀਆਂ ਡਿਊਟੀਆਂ ਬਿਨਾਂ ਕਿਸੇ ਜ਼ਰੂਰੀ ਕਾਰਨ ਨਾ ਕੱਟੀਆਂ ਜਾਣ ਅਤੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਇਕ ਕਰਮਚਾਰੀ ਦੀ ਡਿਊਟੀ ਇਕ ਤੋਂ ਵੱਧ ਸਥਾਨ ‘ਤੇ ਨਾ ਲੱਗੇ।

ਉਨਾਂ ਮਹਿਲਾ ਕਰਮਚਾਰੀਆਂ ਦੀਆਂ ਡਿਊਟੀਆਂ ਨੇੜੇ ਤੋਂ ਨੇੜੇ ਲਗਾਉਣ ਦੀ ਹਦਾਇਤ ਵੀ ਅਮਲਾ ਮੈਨਜਮੈਂਟ ਦੇ ਨੋਡਲ ਅਧਿਕਾਰੀ ਨੂੰ ਦਿੱਤੀ।  ਜ਼ਿਲ੍ਹਾ ਚੋਣ ਅਧਿਕਾਰੀ ਨੇ ਅੱਜ ਦੀ ਮੀਟਿੰਗ ਵਿਚ ਟਰਾਂਸਪੋਰਟ, ਚੋਣਾਂ ਲਈ ਵਰਤੀ ਜਾਣ ਵਾਲੀ ਸਮਗਰੀ, ਵੋਟਿੰਗ ਮਸ਼ੀਨਾਂ, ਟਰੇਨਿੰਗ ਮੈਨਜਮੈਂਟ, ਮਾਡਲ ਕੋਡ ਆਫ ਕਡੰਕਟ, ਖਰਚਾ ਨਿਗਰਾਨ, ਬੈਲਟ ਪੇਪਰ, ਕੰਪਿਊਟਰੀਕਰਨ ਆਦਿ ਵਿਭਾਗਾਂ ਦਾ ਕੰਮ ਵੇਖ ਰਹੇ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨਾਂ ਕੋਲੋਂ ਹੁਣ ਤੱਕ ਕੀਤੇ ਗਏ ਕੰਮਾਂ ਦੇ ਵੇਰਵੇ ਲੈਂਦੇ ਕੁੱਝ ਜਰੂਰੀ ਹਦਾਇਤਾਂ ਕੀਤੀਆਂ।
ਸ. ਢਿਲੋਂ ਨੇ ਸਪੱਸ਼ਟ ਕੀਤਾ ਕਿ ਚੋਣਾਂ ਨੂੰ ਨਿਰਵਿਘਨ ਅਤੇ ਅਮਨ ਨਾਲ ਨੇਪਰੇ ਚਾੜਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਇਸ ਕੰਮ ਵਿਚ ਕਿਸੇ ਤਰਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨਾਂ ਚੋਣ ਜਾਬਤੇ ਸਬੰਧੀ ਗਠਿਤ ਕੀਤੀਆਂ ਗਈਆਂ ਵੱਖ-ਵੱਖ ਟੀਮਾਂ ਨੂੰ ਹਦਾਇਤ ਕੀਤੀ ਕਿ ਉਨਾਂ ਨੂੰ ਸੌਪੀ ਗਈ ਡਿਊਟੀ ਤਹਿ ਦਿਲ ਨਾਲ ਨਿਭਾਉਣ ਅਤੇ ਜਨਤਕ ਸਥਾਨਾਂ ਉਤੇ ਲੱਗੇ ਰਾਜਸੀ ਪਾਰਟੀਆਂ ਦੇ  ਪੋਸਟਰ, ਬੈਨਰ ਆਦਿ ਹਟਾਉਣ ਤੋਂ ਬਾਅਦ ਇਕ ਵਾਰ ਫਿਰ ਟੀਮਾਂ ਭੇਜ ਕੇ ਜਾਂਚ ਕੀਤੀ ਜਾਵੇ। ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਹਿਮਾਸ਼ੂੰ ਅਗਵਾਲ ਨੇ ਦੱਸਿਆ ਕਿ ਚੋਣ ਸਬੰਧੀ ਵੀਡੀਓ ਸਰਵੀਲੈਂਸ ਟੀਮਾਂ, ਅਕਾਊਟਿੰਗ ਟੀਮ, ਫਲਾਇੰਗ ਸੁਕੈਡ ਅਤੇ ਐਮ.ਸੀ.ਐਮ.ਸੀ. ਟੀਮ ਦਾ ਗਠਨ ਕੀਤਾ ਜਾ ਚੁੱਕਿਆ ਹੈ ਅਤੇ ਉਕਤ ਟੀਮਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਸ੍ਰੀਮਤੀ ਕੋਮਲ ਮਿੱਤਲ ਸੀ. ਈ. ਓ ਸਮਾਰਟ ਸਿਟੀ, ਆਰ ਟੀ ਏ ਸ੍ਰੀ ਦਰਬਾਰਾ ਸਿੰਘ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here