5ਵਾਂ ਅਰਦਾਸ ਸਮਾਗਮ ਤੇ ਰੈਣਿ ਸਬਾਈ ਕੀਰਤਨ ਦਰਬਾਰ 30 ਮਾਰਚ 2019 ਨੂੰ

5

ਅੰਮ੍ਰਿਤਸਰ, (ਸੁਖਬੀਰ ਸਿੰਘ)- 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਪੰਜਵਾਂ ਅਰਦਾਸ ਸਮਾਗਮ ਅਤੇ ੨੫ਵਾਂ ਰੈਣਿ ਸਬਾਈ ਕੀਰਤਨ ਦਰਬਾਰ ੩੦ ਮਾਰਚ ਨੂੰ ਪੰਥ ਪ੍ਰਸਿੱਧ ਕੀਰਤੀਨੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ, ਭਾਈ ਅਮਨਦੀਪ ਸਿੰਘ ਜੀ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ।

27 ਤੋਂ 29 ਮਾਰਚ ਤੱਕ ਵਿਸ਼ੇਸ਼ ਜਪ-ਤਪ ਸਮਾਗਮ ਹੋਣਗੇ- ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ

ਇਸ ਮੌਕੇ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆਂ ਕਿ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ 5ਵਾਂ ਅਰਦਾਸ ਸਮਾਗਮ ਅਤੇ 25ਵਾਂ ਰੈਣਿ ਸਬਾਈ ਕੀਰਤਨ ਦਰਬਾਰ 30 ਮਾਰਚ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਕਰਵਾਇਆ ਜਾਵੇਗਾ। ਭਾਈ ਸਾਹਿਬ ਜੀ ਨੇ ਦੱਸਿਆ ਕਿ ਸਮਾਗਮ ਨੂੰ ਸਮਰਪਿਤ 27 ਤੋਂ 29 ਮਾਰਚ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਵਿਸ਼ੇਸ਼ ਜਪ-ਤਪ ਸਮਾਗਮ ਹੋਣਗੇ। ਜਿਸ ਵਿੱਚ ਰੋਜ਼ਾਨਾ ਸ੍ਰੀ ਜਪੁਜੀ ਸਾਹਿਬ, ਸ਼ਬਦ ਹਾਜਰੇ ਸੰਗਤ ਰੂਪੀ ਪਾਠ ਉਪਰੰਤ ਹੋਰ ਜੱਥਿਆਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ, ਭਾਈ ਅਮਨਦੀਪ ਸਿੰਘ ਕਥਾ ਕੀਰਤਨ ਦੀ ਹਾਜਰੀ ਭਰਨਗੇ।

ਭਾਈ ਸਾਹਿਬ ਜੀ ਨੇ ਦੱਸਿਆ ਕਿ ਵਿਸ਼ੇਸ਼ ਪੰਜਵਾਂ ਅਰਦਾਸ ਸਮਾਗਮ ਅਤੇ 25ਵਾਂ ਰੈਣਿ ਸਬਾਈ ਕੀਰਤਨ ਦਰਬਾਰ 30 ਮਾਰਚ ਸ਼ਾਮ 6 ਵਜੇ ਦੇਰ ਰਾਤ ਤੱਕ ਹੋਵੇਗਾ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਭੁਚੋ ਸਾਹਿਬ ਵਾਲੇ, ਸੰਤ ਬਾਬਾ ਗੁਰਮੇਲ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਬਾਬਾ ਰਾਮ ਸਿੰਘ ਜੀ ਸਿੰਗੜੇ ਵਾਲੇ, ਮਾਤਾ ਵਿਪਨਪ੍ਰੀਤ ਕੌਰ ਜੀ ਲੁਧਿਆਣੇ ਵਾਲਿਆਂ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀ ਜੱਥੇ ਬਾਬਾ ਬੰਤਾ ਸਿੰਘ, ਸਿੰਘ ਸਾਹਿਬਾਨ ਗਿਆਨੀ ਪ੍ਰਨਾਮ ਸਿੰਘ, ਬਾਬਾ ਤਜਿੰਦਰ ਸਿੰਘ ਜਿੰਦੂ, ਭਾਈ ਓਂਕਾਰ ਸਿੰਘ ਊਨਾ ਸਾਹਿਬ ਵਾਲੇ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਭਾਈ ਵਿਸ਼ਾਲ ਸਿੰਘ ਕਥਾਵਾਚਕ, ਭਾਈ ਬਲਬੀਰ ਸਿੰਘ ਚੰਗੀਗੜ੍ਹ ਵਾਲੇ, ਭਾਈ ਗੁਰਮੀਤ ਸਿੰਘ ਸਹਾਰਨਪੁਰ,

ਭਾਈ ਸੁਖਪ੍ਰੀਤ ਸਿੰਘ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਕੀਰਤਨੀ ਜੱਥਿਆਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ, ਭਾਈ ਅਮਨਦੀਪ ਸਿੰਘ ਕਥਾ ਕੀਰਤਨ ਦੀ ਹਾਜਰੀ ਭਰਨਗੇ। ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਹੜੇ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ। ਉਹਨਾਂ ਦੇ ਪਰਿਵਾਰਾਂ ਨੂੰ ਟਰੱਸਟ ਵੱਲੋਂ ੨੧੦੦੦ ਹਜਾਰ ਰੁਏ ਆਰਥਿਕ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਭਾਈ ਸਾਹਿਬ ਜੀ ਨੇ ਦੱਸਿਆਂ ਕਿ ਇਸ ਤੋਂ ਇਲਾਵਾ ਹੋਰ ਧਾਰਮਿਕ ਸਮਾਗਮ ਵੀ ਕਰਵਾਏ ਜਾਣਗੇ। ਇਹਨਾਂ ਸਾਰੇ ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਭਾਈ ਸਾਹਿਬ ਜੀ ਵੱਲੋਂ ਸਮੂੰਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

LEAVE A REPLY

Please enter your comment!
Please enter your name here